BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਰਵਸਾਰਥ ਸਭਾ (ਰਜਿ.) ਦਾ ਸਲਾਨਾ ਸਮਾਰੋਹ ਸੰਪੰਨ

ਫਾਜਿਲਕਾ, 5 ਮਾਰਚ (ਬਬਲੂ ਨਾਗਪਾਲ)- ਸਥਾਨਕ ਗਾਂਧੀ ਨਗਰ ਵਿੱਚ ਪਿਛਲੇ 2 ਦਹਾਕਿਆਂ ਤੋਂ ਮੁਫਤ ਸੇਵਾਵਾਂ ਦੇ ਰਹੀ ਪਰਸਵਾਰਥ ਸਭਾ (ਰਜਿ) ਦਾ ਸਲਾਨਾ ਸਮਾਰੋਹ ਸਥਾਨਕ ਡੀ.ਏ.ਵੀ. ਰੋਡ 'ਤੇ ਮੌਜੂਦ ਜਨਤਾ ਭਵਨ ਵਿਖੇ ਕਰਾਇਆ ਗਿਠਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਉਦਯੋਗਪਤੀ ਰਾਜਿੰਦਰ ਘੀਕ ਤੇ ਉਨਾਂ ਦੇ ਨਾਲ ਉਚੇਚੇ ਤੋਰ ਸੁਰਿੰਦਰ ਚਾਵਲਾ ਪਹੁੰਚੇ। ਇਸ ਮੌਕੇ ਸਟੇਜ ਦਾ ਪਦਭਾਰ ਗੁੰਨਜਾਨ ਨਾਗਪਾਲ ਤੇ ਸੋਨੂੰ ਕਸਰੀਜਾ ਨੇ ਬਖੁਬੀ ਨਿਭਾਇਆ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵਲੋਂ ਸਵਾਗਤੀ ਗੀਤ ਗਾ ਕੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਭਾ ਦੇ ਸਕੂਲ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਤਰਾਂ ਦੀਆਂ ਆਇਟਮਾ ਗਿੱਧਾ, ਭੰਗੜਾ, ਝੂਮਰ, ਭਰੂਣ ਹੱਤਿਆ, ਦਹੇਜ ਪ੍ਰਥਾ ਤੇ ਨਸ਼ਿਆਂ ਜਿਹੀਆਂ ਸਮਾਜਿਕ ਬੁਰਾਇਆਂ 'ਤੇ ਸਕਿੱਟ ਪੈਸ਼ ਕੀਤੀਆਂ ਗਈਆਂ । ਇਸ ਮੌਕੇ ਸਭਾ ਦੇ ਸਰਪਰਸਤ ਅਨਿਲਦੀਪ ਨਾਗਪਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਰਸਵਾਰਥ ਸਭਾ ਲਗਭਗ ਪਿਛਲੇ 20 ਸਾਲਾਂ ਤੋਂ ਮੁਫਤ ਸੇਵਾ ਕਰ ਰਹੀ ਹੈ ਤੇ ਹੁਣ ਸਭਾ ਵਲੋਂ ਬੱਚਿਆਂ ਲਈ ਮੁਫਤ ਪ੍ਰਾਇਮਰੀ ਸਕੂਲ, ਲੜਕੀਆਂ ਲਈ ਸਿਲਾਈ ਸੈਂਟਰ, ਆਮ ਤੇ ਗਰੀਬ ਜਨਤਾ ਲਈ ਮੁਫਤ ਡਿਸਪੈਂਸਰੀ/ਕਲੀਨਿਕ ਅਤੇ ਲੈਬੋਰਟਰੀ ਚਲਾਈ ਜਾ ਰਹੀ ਹੈ ਤੇ ਪਰਸਵਾਰਥ ਸਭਾ ਦੀਆਂ ਸਲਾਨਾ ਗਤੀਵਿਧੀਆਂ 'ਤੇ ਚਾਨਣਾ ਵੀ ਪਾਇਆ। ਅੰਤ ਵਿੱਚ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਅਨਿਲਦੀਪ ਨਾਗਪਾਲ ਤੋਂ ਇਲਾਵਾ, ਸਭਾ ਦੇ ਪ੍ਰਧਾਨ ਵਿਜੇ ਬਾਘਲਾ, ਸੀਨੀ. ਮੀਤ ਪ੍ਰਧਾਨ ਗੁਰਚਰਨ ਕਮੀਰਿਆ, ਮੀਤ ਪ੍ਰਧਾਨ ਓਮ ਪ੍ਰਕਾਸ਼ ਕੱਕੜ, ਜਨਰਲ ਸੈਕਟਰੀ ਦੀਨਾ ਨਾਥ ਡੋਡਾ, ਪਵਨ ਮੰਨਚੰਦਾ, ਮੋਹਨ ਲਾਲ ਕੱਕੜ, ਡਾ. ਤਿਲਕ ਰਾਜ ਕੁਮਾਰ, ਸੁਰੇਸ਼ ਚੋਹਾਨ, ਰਾਜ ਚੋਹਾਨ, ਇੰਦਰਜੀਤ ਸਿੰਘ ਬਿੱਟੂ ਬੱਬਰ, ਰਾਜੇਸ਼ ਛਾਬੜਾ, ਵਿਕਾਸ ਮਦਾਨ, ਰਾਜ ਭਠੇਜਾ, ਦੇਸ ਰਾਜ ਗਾਂਧੀ, ਦਰਸ਼ਨ ਲਾਲ ਅਨੇਜਾ, ਮੈਡਮ ਅਰਚਣਾ ਗਾਬਾ, ਕੀਰਤੀ ਮੈਡਮ, ਗੁਰਮੀਤ ਕੌਰ, ਪੂਰਨ ਚੰਦ ਮੱਕੜ ਆਦਿ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਨ ਮੋਜੂਦ ਸਨ।

No comments: