BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਨੇ ਸੈਮੀਨਾਰ ਕਰਵਾਇਆ

ਜਲੰਧਰ 17 ਮਾਰਚ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਪੋਸਟ ਗਰੈਜੁਏਟ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਨੇ 'ਕੈਰੀਅਰ ਪਰਾਸਪੈਕਟਸ ਇਨ ਮਿਊਚਲ ਫੰਡ ਇੰਡਸਟਰੀ' ਵਿਸ਼ੇ ਤੇ ਸੈਮੀਨਾਰ ਕਰਵਾਇਆ। ਇਹ ਸੈਮੀਨਾਰ ਇੰਡੀਅਨ ਪ੍ਰਾਈਵੇਟ ਲਿਮਟਿਡ (ਏ. ਏ. ਐਫ. ਐਮ.) ਅਤੇ ਰਿਲਾਂਇਸ ਮਿਊਚਲ ਫੰਡਸ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸੈਮੀਨਾਰ ਦੇ ਰੀਸੋਰਸ ਪਰਸਨ ਦੀਪਕ ਜੈਨ (ਕੰਟਰੀ ਹੈੱਡ, ਨਾਲੇਜ ਮੈਨੇਜਮੈਂਟ ਏ. ਏ. ਐਫ ਐਮ. ਪ੍ਰਈਵੇਟ ਲਿਮਟਡ) ਸ਼੍ਰੀ ਗੋਰਵ ਚਾਵਲਾ (ਵਾਇਸ, ਪ੍ਰੈਜੀਡੇਂਟ, ਸਟਰੈਟੇਜਿਕ ਕਾਰਪੋਰੇਟ ਸੇਲਜ ਏ. ਏ. ਐਫ. ਐਮ.) ਅਤੇ ਮਿਸਟਰ ਮਹਿੰਦਰ ਕੁਮਾਰ ਰੀਜਨਲ ਮੈਨੇਜਰ ਸੇਲਜ ਐਂਡ ਇੰਡਸਟਰੀ ਬਿਊਸ਼ਨ ਟਰੇਨਿੰਗ ਰਿਲਾਂਇਸ ਮਿਊਚਲ ਫੰਡ ਸਨ। ਸ਼੍ਰੀ ਦੀਪਕ ਜੈਨ ਨੇ ਭਾਰਤ ਵਿਚ ਵਿਵਸਥਾ ਦੇ ਵਿਕਾਸ ਦੇ ਲਈ ਵਧ ਰਹੀਆਂ ਸੰਭਾਵਨਾਵਾਂ ਦੀ ਉਪਲਬਧੀ ਤੇ ਰੋਸ਼ਨੀ ਪਾਈ ਅਤੇ ਰੋਜਗਾਰ ਲੱਭਣ ਦੀ ਬਜਾਏ ਸਵੈਰੋਜਗਾਰੀ ਬਣਨ ਤੇ ਜੋਰ ਦਿੱਤਾ। ਉਹਨਾਂ ਨੇ ਦੱਸਿਆ ਕਿ ਇਕ ਕਾਮਰਸ ਦਾ ਵਿਦਿਆਰਥੀ ਐਨ. ਆਈ. ਐਸ. ਐਮ. ਦਾ ਸਰਟੀਫੀਕੇਟ ਲੈ ਕੇ ਇਕ ਕਾਮਰਸ ਦਾ ਵਿਦਿਆਰਥੀ ਐਨ. ਆਈ. ਐਸ. ਐਮ. ਦਾ ਸਰਟੀਫੀਕੇਟ ਲੈ ਕੇ ਕਿਸ ਤਰਾਂ ਆਪਣੀ ਸੰਪਤੀ ਦਾ ਨਿਵੇਸ਼ ਕਰ ਸਕਦਾ ਹੈ । ਸ਼੍ਰੀ ਮਹਿੰਦਰ ਕੁਮਾਰ ਨੇ ਮਿਊਚਲ ਫੰਡਜ, ਫਰੰਟ ਆਫਿਸ ਅਤੇ ਬੈਂਕ ਆਫਿਸ ਆਪਰੇਸ਼ਨ ਤੇ ਫੋਕਸ ਕੀਤਾ। ਉਹਨਾਂ ਦੱਸਿਆ ਕਿ ਮਿਊਚਲ ਫੰਡ ਇੰਡਸਟਰੀ ਵੀ ਸਵੈਰੋਜਗਾਰ ਦਾ ਸਾਧਨ ਬਣ ਸਕਦੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਕਈ ਤਰਾਂ ਦੀਆਂ ਉਦਾਹਰਣਾਂ ਦੇ ਕੇ ਸਮਝਾਇਆ। ਸੈਮੀਨਾਰ ਵਿਚ ਕੁਲ 350  ਵਿਦਿਆਰਥੀਆਂ ਨੇ ਹਿਸਾ ਲਿਆ। ਜਿਸ ਵਿਚੋਂ 100 ਤੋਂ ਵੀ ਜਿਆਦਾ ਵਿਦਿਆਰਥੀ ਉਸੇ ਵੇਲੇ ਟਰੇਨਿੰਗ ਲੈਣ ਲਈ ਅਤੇ ਇਨਵੈਸਟਮੈਂਟ ਕਰਨ ਦੇ ਤਰੀਕੇ ਸਿਖਣ ਅਤੇ ਐਨ. ਆਈ. ਐਸ. ਐਮ. ਸਰਟੀਫੀਕੇਟ ਦੀ ਪ੍ਰੀਖਿਆ ਲਈ ਤਿਆਰ ਹੋ ਗਏ। ਇਹ ਸੈਮੀਨਾਰ ਬੇਹੱਦ ਸਫਲ ਰਿਹਾ।

No comments: