BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿਛਲੇ ਪੰਜ ਸਾਲ ਤੋਂ ਵਿਧਵਾ ਪੈਨਸ਼ਨ ਲਗਵਾਉਣ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਹੀ ਹੈ

ਜਲਾਲਾਬਾਦ 5 ਮਾਰਚ (ਬਬਲੂ ਨਾਗਪਾਲ)-ਮੰਡੀ ਦੇ ਸਫਾਈ ਮਜਦੂਰ ਦੀ ਵਿਧਵਾ ਪਤਨੀ ਪਿਛਲੇ ਪੰਜ ਸਾਲ ਤੋ ਪੈਨਸ਼ਨ ਲਗਵਾਉਣ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਹੀ ਹੈ ਪਰ ਕਿਸੇ ਵੀ ਅਧਿਕਾਰੀ ਜਾਂ ਮੁਲਾਜ਼ਮ ਨੇ ਉਸਦੀ ਗ਼ਰੀਬੀ 'ਤੇ ਤਰਸ ਖਾ ਕੇ ਪੈਨਸ਼ਨ ਲਗਾਉਣ ਦੀ ਕੋਸ਼ਿਸ਼ ਨਹੀ ਕੀਤੀ। ਮੰਡੀ ਦੇ ਸਫਾਈ ਮਜ਼ਦੂਰ ਰਹੇ ਬਲਬੀਰ ਚੰਦ ਜਿਸ ਦੀ ਪੰਜ ਸਾਲ ਪਹਿਲਾਂ ਸੰਖੇਪ ਬਿਮਾਰੀ ਕਰਕੇ ਮੌਤ ਹੋ ਗਈ ਸੀ ਦੀ ਵਿਧਵਾ ਸੰਤੋਸ਼ ਰਾਣੀ ਜਿਸ ਦੇ ਦੋ ਬੱਚੇ ਲੜਕੇ ਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਤੇ ਲੜਕੀ ਦੀ ਸ਼ਾਦੀ ਹੋ ਗਈ ਤੇ ਉਹ ਇਕੱਲੀ ਲੋਕਾਂ ਦੇ ਘਰਾਂ ਦਾ ਕੰਮਕਾਜ ਕਰਕੇ ਅਪਣਾ ਪੇਟ ਭਰਨ ਲੱਗ ਪਈ ਇਸ ਦੌਰਾਨ ਉਸਨੇ ਪਤੀ ਦੀ ਮੌਤ ਤੋਂ ਬਾਅਦ ਵਿਧਵਾ ਪੈਨਸ਼ਨ ਲਗਵਾਉਣ ਲਈ ਮੰਡੀ ਦੇ ਪੰਚਾਂ, ਸਰਪੰਚਾਂ ਤੇ ਅਧਿਕਾਰੀਆਂ ਤੱਕ ਪਹੁੰਚ ਕੀਤੀ ਪਰ ਕਿਸੇ ਨੇ ਵੀ ਇਸ ਦੀ ਪੈਨਸ਼ਨ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸੰਤੋਸ਼ ਰਾਣੀ ਨੇ ਜ਼ਿਲੇ ਦੀ ਡੀ ਸੀ ਮੈਡਮ ਈਸ਼ਾ ਕਾਲੀਆ ਤੋ ਮੰਗ ਕੀਤੀ ਕਿ ਉਸਦੀ ਤਰਸਯੋਗ ਹਾਲਤ ਨੂੰ ਮੁੱਖ ਰੱਖਦੇ ਹੋਏ ਤੁਰੰਤ ਵਿਧਵਾ ਪੈਨਸ਼ਨ ਲਗਾਈ ਜਾਵੇ।

No comments: