BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਏ.ਡੀ.ਸੀ. ਨਾਲ ਗਾਲੀ-ਗਲੋਚ ਕਰਨ ਵਾਲਾ ਹੈਡ ਕਾਂਸਟੇਬਲ ਮੁਅੱਤਲ

ਜ਼ਿਲਾ ਮੈਜਿਸਟ੍ਰੇਟ ਨੇ ਮੈਜਿਸਟਰੀਅਲ ਜਾਂਚ ਲਈ ਉਪ ਮੰਡਲ ਮੈਜਿਸਟ੍ਰੇਟ ਹੁਸ਼ਿਆਰਪੁਰ ਨੂੰ ਕੀਤਾ ਨਿਯੁਕਤ
ਹੁਸ਼ਿਆਰਪੁਰ, 24 ਮਾਰਚ (ਜਸਵਿੰਦਰ ਆਜ਼ਾਦ)-
ਜ਼ਿਲਾ ਮੈਜਿਸਟ੍ਰੇਟ ਹੁਸ਼ਿਆਰਪੁਰ ਸ਼੍ਰੀ ਵਿਪੁਲ ਉਜਵਲ ਨੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨਾਲ 22 ਮਾਰਚ ਨੂੰ ਪਬਲਿਕ ਵਿਚ ਗਾਲੀ-ਗਲੋਚ ਅਤੇ ਗੰਦੀ ਭਾਸ਼ਾ ਦਾ ਇਸਤੇਮਾਲ ਕਰਨ ਸਬੰਧੀ ਸ਼ਿਕਾਇਤ ਨੂੰ ਮੁੱਖ ਰੱਖਦੇ ਹੋਏ ਹੈਡ ਕਾਂਸਟੇਬਲ ਅਸ਼ੋਕ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਉਨਾਂ ਪੰਜਾਬ ਪੁਲਿਸ ਨਿਯਮ-1934 (ਚੈਪਟਰ-1) ਦੇ ਨਿਯਮ 1.15 ਅਨੁਸਾਰ ਬਤੌਰ ਹੈਡ ਆਫ ਦਿ ਕਰੀਮੀਨਲ ਐਡਮੀਨਿਸਟੇਸ਼ਨ ਆਫ ਡਿਸਟ੍ਰਿਕਟ ਹੁੰਦੇ ਹੋਏ ਆਪਣੀਆਂ ਪਾਵਰਾਂ ਦੀ ਵਰਤੋਂ ਕਰਦੇ ਹੋਏ ਅਸ਼ੋਕ ਕੁਮਾਰ ਹੈਡ ਕਾਂਸਟੇਬਲ (ਪੇਟੀ ਨੰਬਰ-523) ਥਾਣਾ ਸਦਰ ਹੁਸ਼ਿਆਰਪੁਰ ਨੂੰ ਤੁਰੰਤ ਪ੍ਰਭਾਵ ਤੋਂ ਸਰਕਾਰੀ ਸੇਵਾ ਤੋਂ ਮੁਅੱਤਲ ਕੀਤਾ ਹੈ। ਇਸ ਦੇ ਨਾਲ ਹੀ ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਇਕ ਹੋਰ ਹੁਕਮ ਜਾਰੀ ਕਰਦਿਆਂ ਇਸ ਘਟਨਾ ਦੀ ਮੈਜਿਸਟਰੀਅਲ ਜਾਂਚ ਲਈ ਕਾਰਜਕਾਰੀ ਮੈਜਿਸਟ੍ਰੇਟ (ਉਪ ਮੰਡਲ ਮੈਜਿਸਟ੍ਰੇਟ) ਹੁਸ਼ਿਆਰਪੁਰ ਨੂੰ ਨਿਯੁਕਤ ਕੀਤਾ ਹੈ। ਜਾਰੀ ਕੀਤੇ ਹੁਕਮ ਵਿਚ ਅਧਿਕਾਰੀ ਨੂੰ ਆਪਣੀ ਜਾਂਚ ਰਿਪੋਰਟ 15 ਦਿਨਾਂ ਦੇ ਅੰਦਰ-ਅੰਦਰ ਸੌਂਪਣ ਲਈ ਕਿਹਾ ਗਿਆ ਹੈ।

No comments: