BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਖ਼ਰਕਾਰ ਪਾਵਰਕਾਮ ਦੀਆਂ ਧੜਾਧੜ ਕਾਰਵਾਈਆਂ ਸਰਕਾਰ ਵੇਲੇ ਕਿਉਂ ਨਹੀਂ ਹੁੰਦੀਆਂ?

ਜਲਾਲਾਬਾਦ, 8 ਮਾਰਚ ( ਬਬਲੂ ਨਾਗਪਾਲ)-ਭਾਵੇਂ ਪੰਜਾਬ ਪਾਵਰ ਕਾਮ ਵਲੋਂ ਬਿਜਲੀ ਦੇ ਲੱਖਾਂ ਰੁਪਏ ਬਕਾਇਆ ਬਿਲ ਵਸੂਲਣ ਲਈ ਧੜਾਧੜ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਪਰ ਅਜਿਹੀਆਂ ਕਾਰਵਾਈਆਂ ਜਿੱਥੇ ਸਮੇਂ ਦੇ ਤਕਾਜ਼ੇ ਅਨੁਸਾਰ ਵਿਭਾਗ ਦੀ ਮਜਬੂਰੀ ਬਣੀਆਂ ਹਨ ਉਥੇ ਸਵਾਲ ਇਹ ਵੀ ਪੈਦਾ ਹੁੰਦੇ ਹਨ ਕਿ ਆਖ਼ਰਕਾਰ ਸਰਕਾਰ ਦੇ ਹੁੰਦਿਆਂ ਪਾਵਰ ਕਾਮ ਬਿੱਲੀ ਕਿਉਂ ਬਣਿਆ ਰਹਿੰਦਾ ਹੈ ਅਤੇ ਅੱਜ ਜਦਕਿ ਪਾਵਰ ਕਾਮ ਦਾ ਵੱਖ-ਵੱਖ ਵਿਭਾਗਾਂ ਵੱਲ ਲੱਖਾਂ ਰੁਪਏ ਬਕਾਇਆ ਹੋ ਚੁੱਕਿਆ ਹੈ ਤਾਂ ਹੁਣ ਪੰਜਾਬ ਪਾਵਰ ਕਾਮ ਨੂੰ ਬਿਜਲੀ ਦੇ ਕੁਨੈਕਸ਼ਨ ਕੱਟਣ ਦੀ ਯਾਦ ਆ ਗਈ ਹੈ। ਜਾਣਕਾਰੀ ਅਨੁਸਾਰ ਚੋਣਾਂ ਬੀਤਣ ਤੋਂ ਬਾਅਦ ਪੰਜਾਬ ਪਾਵਰ ਕਾਮ ਜਿੱਥੇ ਸਰਕਾਰੀ ਅਦਾਰਿਆਂ ਅਤੇ ਰਾਜਸੀ ਲੋਕਾਂ ਵੱਲ ਬਿਜਲੀ ਦੇ ਲੱਖਾਂ ਰੁਪਏ ਦੇ ਬਕਾਇਆ ਬਿੱਲ ਕੱਢਣ ਲੱਗਿਆ ਹੋਇਆ ਹੈ ਉਥੇ ਬਿੱਲ ਨਾ ਭਰਨ ਦੀ ਸੂਰਤ ਵਿੱਚ ਕੁਨੈਕਸ਼ਨ ਵੀ ਕੱਟੇ ਜਾ ਰਹੇ ਹਨ। ਪਰ ਜੇਕਰ ਸਮੇਂ ਸਮੇਂ ਤੇ ਵਿਭਾਗ ਵੱਲੋਂ ਬਿੱਲ ਵਸੂਲੇ ਜਾਂਦੇ ਤਾਂ ਅੱਜ ਅਜਿਹੀ ਹਾਲਤ ਨਹੀਂ ਹੋਣੀ ਸੀ। ਆਮ ਲੋਕਾਂ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਸਰਕਾਰ ਦੇ ਸਮੇਂ ਰਾਜਨੀਤਿਕ ਲੋਕ ਆਪਣੀ ਦਾਦਾਗਿਰੀ ਦਿਖਾਉਂਦੇ ਹਨ ਅਤੇ ਜੇਕਰ ਵਿਭਾਗ ਦੇ ਐਸ.ਡੀ.ਓ. ਜਾਂ ਹੋਰ ਕਰਮਚਾਰੀ ਬਿਜਲੀ ਦੇ ਬਿੱਲ ਭਰਨ ਬਾਰੇ ਕਹਿੰਦੇ ਹਨ ਤਾਂ ਉਨਾਂ ਨੂੰ ਘੁਰਕੀ ਦੇ ਦਿੱਤੀ ਜਾਂਦੀ ਹੈ। ਅਜਿਹੇ ਮਾਮਲਿਆਂ ਵਿੱਚ ਸਰਕਾਰ ਵੀ ਧਿਆਨ ਨਹੀਂ ਦਿੰਦੀ ਕਿਉਂਕਿ ਉਨਾਂ ਨੇ ਆਪਣੇ ਚਹੇਤਿਆਂ ਨੂੰ ਖੁਸ਼ ਰੱਖਣਾ ਹੁੰਦਾ ਹੈ ਅਤੇ ਵਿਭਾਗਾਂ ਦੇ ਪੈਂਡਿੰਗ ਬਿੱਲਾਂ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਪਰ ਕੀ ਹਰ ਵਿਭਾਗਾਂ ਦੇ ਕੰਮ-ਕਾਜਾਂ ਦੀ ਰਿਪੋਰਟ ਰੱਖਣਾ ਸਰਕਾਰ ਦਾ ਕੰਮ ਨਹੀਂ ਕਿਉਂਕਿ ਜੇਕਰ ਸਰਕਾਰ ਸਹੀ ਤਰੀਕੇ ਨਾਲ ਧਿਆਨ ਦੇਵੇ ਤਾਂ ਅੱਜ ਬਕਾਇਆ ਬਿੱਲ ਵਾਲੇ ਅਤੇ ਵਸੂਲਣ ਵਾਲੇ ਵਿਭਾਗਾਂ ਦੀ ਹਾਲਤ ਹਾਸੋਹੀਣੀ ਨਹੀਂ ਹੋਣੀ ਸੀ।

No comments: