BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੰਡੀ ਸਮੇਤ ਪਾਵਰ ਕਾਮ ਨੇ ਸਰਹੱਦੀ ਖੇਤਰ ਦੇ 25 ਜਲ ਘਰਾਂ ਦੇ ਬਿਜਲੀ ਕੁਨੈਕਸ਼ਨ ਜੋੜੇ

ਜਲਾਲਾਬਾਦ, 23 ਮਾਰਚ  (ਬਬਲੂ ਨਾਗਪਾਲ)-ਪਾਵਰ ਕਾਮ ਦੀ ਸਥਾਨਕ ਸਬ ਡਵੀਜ਼ਨ ਨੇ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਨਾ ਹੋਣ ਕਰਕੇ ਇਸ ਖੇਤਰ ਦੇ 25 ਜਲ ਘਰਾਂ ਦਾ ਬਿਜਲੀ ਕੁਨੈਕਸ਼ਨ 1 ਮਾਰਚ ਤੋ ਕੱਟ ਦਿੱਤਾ ਸੀ ਪਰ 21 ਮਾਰਚ ਸ਼ਾਮ ਨੂੰ ਇਹ ਕੱਟੇ ਹੋਏ ਕੁਨੈਕਸ਼ਨਾਂ ਨੂੰ ਦੁਬਾਰਾ ਜੋੜਨ ਦਾ ਪਾਵਰ ਕਾਮ ਦੇ ਮੁਲਾਜ਼ਮਾਂ ਵੱਲੋਂ ਕੰਮ ਸ਼ੁਰੂ ਕੀਤਾ ਗਿਆ ਹੈ। ਮੰਡੀ ਦੀ ਪਾਵਰ ਕਾਮ ਦੀ ਸਬ ਡਵੀਜ਼ਨ ਦੇ ਕਾਰਜਕਾਰੀ ਐੱਸ ਡੀ ਓ ਵਿਪਨ ਕੁਮਾਰ ਵਾਟਸ ਨੇ ਦੱਸਿਆ ਹੈ ਕੇ ਪਾਵਰ ਕਾਮ ਨੇ 1 ਕਰੋੜ 76 ਲੱਖ ਰੁਪਏ ਦੇ ਬਕਾਇਆ ਬਿੱਲਾਂ ਦੀ ਉਗਰਾਹੀ ਲਈ ਇਸ ਖੇਤਰ ਦੇ 25 ਜਲ ਘਰਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟ ਦਿੱਤੇ ਸਨ ਪਰ ਫਾਜਿਲਕਾ ਡਵੀਜ਼ਨ ਦੇ ਐਕਸੀਅਨ ਰਮੇਸ਼ ਕੰਬੋਜ਼ ਦੇ ਆਦੇਸ਼ 'ਤੇ ਇਨਾਂ ਜਲ ਘਰਾਂ ਦੀ ਬਿਜਲੀ ਸਪਲਾਈ ਦੁਬਾਰਾ ਚਾਲੂ ਕੀਤੀ ਜਾ ਰਹੀ ਹੈ।

No comments: