BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨੌਜਵਾਨ ਦੀ ਰੇਲ ਹਾਦਸੇ 'ਚ ਮੌਤ

ਜਲਾਲਾਬਾਦ 24 ਮਾਰਚ (ਬਬਲੂ ਨਾਗਪਾਲ)-ਮੰਡੀ ਲਾਧੂਕਾ ਦੇ ਨੌਜਵਾਨ ਗੁਰਵਿੰਦਰ ਸਿੰਘ ਦੂਆ ਕਾਕਾ (31) ਦੀ ਲੁਧਿਆਣਾ ਵਿਖੇ ਇਕ ਰੇਲ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਗੁਰਵਿੰਦਰ ਅਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਲੁਧਿਆਣਾ ਵਿਖੇ ਗਿਆ ਹੋਇਆ ਸੀ ਤੇ ਅੱਜ ਆਪਣੀ ਪਤਨੀ ਨਾਲ ਵਾਪਸ ਮੰਡੀ ਲਾਧੂਕਾ ਪਰਤਣ ਲਈ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਗੱਡੀ 'ਤੇ ਚੜਨ ਲੱਗਿਆਂ ਹਾਦਸਾ ਵਾਪਰ ਗਿਆ ਤੇ ਸਿਰ 'ਤੇ ਗੰਭੀਰ ਸੱਟਾਂ ਵੱਜੀਆਂ ਜਿਸ ਨੂੰ ਬਾਅਦ 'ਚ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਮੌਤ ਦੀ ਖ਼ਬਰ ਮਿਲਦਿਆਂ ਸਾਰ ਮੰਡੀ ਲਾਧੂਕਾ ਦੇ ਲੋਕਾਂ ਨੇ ਵੱਡੀ ਗਿਣਤੀ 'ਚ ਗੁਰਵਿੰਦਰ ਸਿੰਘ ਦੇ ਘਰ ਪੁੱਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਦੌਰਾਨ ਚੇਅਰਮੈਨ ਵਿਨੋਦ ਬਜਾਜ, ਵਾਈਸ ਚੇਅਰਮੈਨ ਤੇਜਵੰਤ ਸਿੰਘ ਟੀਟਾ, ਮੰਡੀ ਦੇ ਸਰਪੰਚ ਜਗਜੀਤ ਸਿੰਘ ਰੋਮੀ, ਸੀਨੀਅਰ ਕਾਂਗਰਸੀ ਆਗੂ ਹਰਬੰਸ ਲਾਲ ਕੁੱਕੜ, ਕੁਲਵੰਤ ਬਜਾਜ ਕਾਲਾ, ਜੈ ਪਾਲ ਬੱਤਰਾ, ਬਰਮਾ ਨੰਦ ਚਾਵਲਾ, ਹਰਬੰਸ ਲਾਲ ਬੱਤਰਾ, ਰਾਹੁਲ ਕੁੱਕੜ, ਮੁਕੇਸ਼ ਢੱਲ, ਗੁਰਮੀਤ ਸਿੰਘ ਕਾਠਪਾਲ, ਰਵਿੰਦਰ ਜੁਲਾਹਾ ਪੰਮਾ, ਕ੍ਰਿਸ਼ਨ ਵਧਾਵਨ ਘਨੱਈਆ, ਸੰਦੀਪ ਅਸੀਜਾ ਸੈਂਡੀ, ਸਚਿਨ ਲੋਟਾ ਸੋਨੂੰ, ਸੁਨੀਲ ਬਜਾਜ ਸੋਨੂੰ, ਰਾਜੇਸ਼ ਸੂਧਾ ਰਾਜਨ, ਵਿਕਰਾਂਤ ਸੂਧਾ ਵਿੱਕੀ, ਗੁਰਸ਼ਰਨ ਖੁਰਾਣਾ ਟਿੰਕੂ ਨੇ ਇਸ ਨਾਜ਼ੁਕ ਘੜੀ 'ਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

No comments: