BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਵਿਚੋਂ ਨਸ਼ਿਆਂ ਦੇ ਖਾਤਮੇ ਦੇ ਸੰਘਰਸ਼ ਵਿਚ ਲੋਕਾਂ ਦੇ ਸਹਿਯੋਗ ਦੀ ਲੋੜ-ਬੇਰੀ

ਵਿਧਾਇਕ ਰਜਿੰਦਰ ਬੇਰੀ “ਨਸ਼ਿਆਂ ਦਾ ਸੱਚ-ਸ਼ਿਕਾਰ ਨੌਜਵਾਨਾਂ ਦੀ ਜਬਾਨੀ” ਨਾਮੀ ਪੁਸਕਤ ਦੀ ਪਹਿਲੀ ਕਾਪੀ ਰਲੀਜ ਕਰਦੇ ਹੋਏ
ਜਲੰਧਰ 22 ਮਾਰਚ (ਜਸਵਿੰਦਰ ਆਜ਼ਾਦ)- ਪੰਜਾਬ ਦੇ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੰਜਾਬ ਵਿਚੋਂ ਨਸ਼ਿਆਂ ਦੇ ਬਿਲਕੁਲ ਸਫਾਏ ਲਈ ਵਚਨਬੱਧ ਹੈ ਤੇ ਇਸ ਲਈ ਸਾਨੂੰ ਸਾਰਿਆਂ ਨੂੰ ਸਾਂਝੇ ਤੌਰ ਤੇ ਸਮੂਹਿਕ ਸੰਘਰਸ਼ ਕਰਨ ਦੀ ਲੋੜ ਹੈ। ਇਹ ਗਲ ਜਲੰਧਰ ਕੇਂਦਰੀ ਹਲਕੇ ਦੇ ਵਿਧਾਕਿ ਸ਼੍ਰੀ ਰਜਿੰਦਰ ਬੇਰੀ ਨੇ ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ(ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਵਲੋਂ ਸੰਪਾਦਿਤ ਪੁਸਤਕ "ਨਸ਼ਿਆਂ ਦਾ ਸੱਚ-ਸ਼ਿਕਾਰ ਨੌਜਵਾਨਾਂ ਦੀ ਜਬਾਨੀ" ਦੀ ਘੁੰਡ ਚੁਕਾਈ ਮੌਕੇ ਕਰਵਾਏ ਗਏ ਇਕ ਸਮਾਗਮ ਵਿਚ ਬੋਲਦਿਆਂ ਕਹੇ।ਸ਼੍ਰੀ ਬੇਰੀ ਨੇ ਇਸ ਪੁਸਤਕ ਦੇ ਸੰਪਾਦਕ ਸ: ਚਾਹਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪੁਸਤਕ ਦੇ ਪੜਨ ਨਾਲ ਜਿਥੇ ਲੋਕਾਂ ਵਿਚ ਨਸ਼ਿਆਂ ਸਬੰਧੀ ਜਾਗਰਤੀ ਪੈਦਾ ਹੋਵੇਗੀ ਉਥੇ ਨਸ਼ਿਆਂ ਨੂੰ ਖਤਮ ਕਰਨ ਲਈ ਇਸ ਪੁਸਤਕ ਤੋਂ ਸੇਧ ਵੀ ਮਿਲੇਗੀ। ਕਾਂਗਰਸੀ ਆਗੂ ਜਸਵਿੰਦਰ ਬਿੱਲਾ ਨੇ ਕਿਹਾ ਕਿ ਸ਼੍ਰੀ ਰਜਿੰਦਰ ਬੇਰੀ ਕੇਂਦਰੀ ਵਿਧਾਨ ਸਭਾ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਭਲੀ ਭਾਂਤ ਜਾਣੂੰ ਹਨ ਇਸ ਲਈ ਇਹਨਾਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਏਗਾ। ਇਲਾਕੇ ਦੇ ਆਗੂ ਪੁਲੀਸ ਇੰਸਪੈਕਟਰ ਸ਼੍ਰੀ ਬਿਮਲ ਕਾਂਤ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਨਾਮ ਸਿੰਘ ਸੰਧਰ, ਤਰਸੇਮ ਸਿੰਘ ਡੀ.ਐਸ.ਪੀ, ਕਰਨਲ ਅਮਰੀਕ ਸਿੰਘ ਬਾਜਵਾ, ਜਸਵੰਤ ਕੌਰ, ਲਖਵਿੰਦਰ ਸਿੰਘ ਸਿਧੂ, ਕਸ਼ਮੀਰ ਸਿੰਘ ਗੁਰੁ ਨਾਨਕਪੁਰਾ, ਨਵਦੀਪ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਕੁਮਾਰ, ਬਲਦੇਵ ਸਿੰਘ ਪੰਨੂ, ਤੇ ਹਰਦੇਵ ਸਿੰਘ ਪੰਨੂ ਆਦਿ ਆਗੂ ਹਾਜਰ ਸਨ।

No comments: