BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਾਮਗੜ੍ਹੀਆ ਇੰਜਨਿਅਰਿੰਗ ਕਾਲਜ 'ਚ ਇੰਟਰ ਨੈਸ਼ਨਲ ਵੋਮਿਨ ਡੇਅ ਮਨਾਇਆ

ਫਗਵਾੜਾ 8 ਮਾਰਚ (ਜਸਵਿੰਦਰ ਆਜ਼ਾਦ)- ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਚੈਅਰਪਰਸਨ ਫ਼ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਜੀ ਦੀ ਸੂਝਵਾਨ ਅਗਵਾਈ ਹੇਠ ਚਲ ਰਹੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨਿਅਰਿੰਗ ਐਂਡ ਟੈਕਨੋਕਜੀ ਕਾਲਜ ਵਿਖੇ ਇੰਟਰਨੈਸ਼ਨਲ ਵੋਮਿਨ ਡੇਅ ਮਨਾਇਆ ਗਿਆ। ਜਿਸ ਵਿੱਚ ਬੀਟੈਕ ਅਤੇ ਐਮ.ਬੀ.ਏ. ਦੇ ਵਿਦਿਆਰਥੀਆਂ  ਵਲੋਂ ਅੋਰਤਾਂ ਦੀ ਸੁਰੱਖਿਆ ਤੇ ਅਧਿਕਾਰਾਂ ਆਦਿ ਵਿਸ਼ਿਆਂ ਤੇ ਸੈਮੀਨਰ ਦਿੱਤੇ।ਇਸ ਮੌਕੇ ਰਾਮਗੜ੍ਹੀਆ ਐਜੂਕੇਸ਼ਨ ਸੰਸਥਾਵਾਂ ਦੇ ਡਾਈਰੈਕਟਰ ਡਾ. ਵੀਓਮਾ ਭੋਗਲ ਢੱਟ  ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਹਨਾਂ ਦਾ ਵੋਮਿਨ ਸੈੱਲ ਦੇ ਮੈਂਬਰਾਂ ਮੈਡਮ ਗੁਰਪ੍ਰੀਤ ਕੋਰ ਅਤੇ ਮੈਡਮ ਨਵੇਤਾ ਅਰੋੜਾ ਸਿੰਘ ਅਤੇ ਮੈਡਮ ਤਜਿੰਦਰ ਕੋਰ  ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਡਾਈਰੈਕਟਰ ਡਾ.ਵੀਓਮਾ ਭੋਗਲ ਢੱਟ  ਜੀ ਨੇ ਕਿਹਾ ਅੋਰਤਾਂ ਆਪਣੀ ਹਿੰਮਤ,ਮਿਹਨਤ ਦੇ ਅਧਾਰ ਤੇ ਪਹਿਚਾਣ ਬਣਾਉਣ 'ਚ ਕਾਮਯਾਬ ਰਹੀਆਂ ਹਨ ਤੇ ਮਰਦਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਮਾਜ ਵਿੱਚ ਕੰਮ ਕਰ ਰਹੀਆਂ ਹਨ।ਇਸ ਮੌਕੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨਿਅਰਿੰਗ ਐਂਡ ਟੈਕਨੋਕਜੀ ਕਾਲਜ ਦੇ ਪ੍ਰਿਸੀਪਲ ਡਾ. ਨਵੀਨ ਢਿਲੋਂ ਜੀ ਨੇ ਅੋਰਤਾਂ ਦੁਆਰਾ ਕੀਤੀਆਂ ਗਈਆਂ ਪ੍ਰਾਪਤੀਆਂ ਦੀ ਪ੍ਰਸੰਸਾਂ ਕੀਤੀ ਤੇ ਕਿਹਾ ਕੇ ਅੋਰਤਾਂ ਦੇ ਸਹਿਯੋਗ ਬਿਨਾਂ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ। ਅੋਰਤਾਂ ਹਰ ਖੇਤਰ ਵਿੱਚ ਵੱਧ ਚੜ੍ਹ ਕੇ ਕੰਮ ਕਰ ਰਹੀਆਂ ਹਨ ਫਿਰ ਚਾਹੇ ਉਹ ਸਿੱਖਿਆ ਦਾ ਖੇਤਰ ਹੋਵੇ ਜਾਂ ਫਿਰ ਰਾਜਨੀਤੀ ਦਾ। ਇਸ ਮੌਕੇ ਸਟਾਫ ਮੈਂਬਰ ਮੈਡਮ ਜਿੰਮੀ, ਮੈਡਮ ਵਰਿੰਦਰ ਕੋਰ, ਮੈਡਮ ਸੰਤੋਸ਼ ਰਾਣੀ, ਮੈਡਮ ਮਨਦੀਪ ਕੋਰ ਅਤੇ ਵਿਦਿਆਰਥੀ ਹਾਜ਼ਰ ਸਨ।

No comments: