BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਾਮਗੜੀਆ ਸਕੂਲ ਵਲੋਂ ਕੱਢੀ ਗਈ ਰੈਲੀ

ਰੈਲੀ ਕੱਢਦੇ ਸਕੂਲੀ ਵਿਦਿਆਰਥੀ
ਜਲਾਲਾਬਾਦ 14 ਮਾਰਚ (ਬਬਲੂ ਨਾਗਪਾਲ)-ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਰਾਮਗੜੀਆ ਵਲੋਂ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਦਾਖਲੇ ਕਰਾਉਣ ਲਈ ਰੈਲੀ ਕੱਢੀ ਗਈ ਤੇ ਬੱਚਿਆਂ ਦੇ ਮਾਪਿਆਂ ਨੂੰ ਜਾਗਰੂਕ ਕੀਤਾ ਗਿਆ। ਇਸ ਰੈਲੀ ਦਾ ਮੁੱਖ ਉਦੇਸ਼ ਸੀ ਕਿ ਫਰੀ ਦਾਖਲਾ, ਵਜੀਫਾ ਫਰੀ, ਕਿਤਾਬਾਂ ਫਰੀ, ਵਰਦੀਆਂ, ਖਾਣਾ ਆਦਿ ਤੋਂ ਇਲਾਵਾ ਹੋਰ ਵੀ ਕਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਸਕੂਲ ਸੀ.ਐੱਚ.ਟੀ ਸੁਮਿਤਰਾਂ ਦੇਵੀ, ਨੀਰੂ ਬਾਲਾ, ਨੀਤੂ ਬਾਲਾ, ਗੁਰਵਿੰਦਰ ਸਿੰਘ, ਗੁਰਚਰਨ ਕੌਰ, ਅਮਰਜੀਤ ਕੌਰ, ਸਵਿਤਾ ਮੈਡਮ ਆਦਿ ਹਾਜ਼ਰ ਸਨ।

No comments: