BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੇਸ਼ ਵਾਸੀਆਂ ਦੀ ਸ਼ਮੂਲੀਅਤ ਹੀ ਬਣਾ ਸਕਦੀ ਹੈ ਸਵੱਛ ਭਾਰਤ ਅਭਿਆਨ ਨੂੰ ਕਾਮਯਾਬ-ਸੰਤ ਸੀਚੇਵਾਲ

ਖੇਤਰੀ ਪ੍ਰਚਾਰ ਡਾਇਰੈਕਟੋਰੇਟ ਨੇ ਕਪੂਰਥਲਾ ਜਿਲ੍ਹੇ ਵਿੱਚ ਸਪੈਸ਼ਲ ਆਊਟਰੀਚ ਪ੍ਰੋਗਰਾਮ ਆਯੋਜਿਤ ਕੀਤਾ
ਸੁਲਤਾਨਪੁਰ ਲੋਧੀ 23 ਮਾਰਚ (ਜਸਵਿੰਦਰ ਆਜ਼ਾਦ)- ਭਾਰਤ ਸਰਕਾਰ ਦਾ ਸਵੱਛ ਭਾਰਤ ਅਭਿਆਨ ਤਾਂ ਹੀ ਕਾਮਯਾਬ ਹੋ ਸਕਦਾ ਜਦੋਂ ਸਾਰੇ ਭਾਰਤਵਾਸੀ ਮਿਲ ਕੇ ਹਵਾ, ਪਾਣੀ, ਧਰਤੀ ਨੂੰ ਬਚਾਉਣ ਲਈ ਹੰਭਲਾ ਮਾਰੀਏ। ਇਸ ਅਭਿਆਨ ਦੀ ਕਾਮਯਾਬੀ ਲਈ ਸਾਨੂੰ ਆਪਣੇ ਘਰਾਂ,ਗਲੀਆਂ ਤੇ ਮੁਹੱਲਿਆਂ ਨੂੰ ਸਾਫ ਸੁਥਰਾ ਬਣਾਈ ਰੱਖਣ ਲਈ ਸਾਂਝੇ ਉਦਮ ਕਰੀਏ ਤਾਂ ਹੀ ਦੇਸ਼ ਸਵੱਛ ਹੋ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਅ ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ  ਨਵਾਂ ਨਨਕਾਣਾ ਸਕੂਲ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਕਰਵਾਏ ਵਿਸ਼ੇਸ ਪ੍ਰਚਾਰ ਮੁਹਿੰਮ `ਚ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਸੰਤ ਬਲਬੀਰ ਸਿੰਘ ਸੀਚੇਵਾਲ ਇਸ ਪ੍ਰੋਗਰਾਮ ਦੇ ਮੁਖ ਮਹਿਮਾਨ ਸਨ ਅਤੇ ਸਹਾਇਕ ਕਮਿਸ਼ਨਰ ਸ੍ਰੀਮਤੀ ਪੱਲਵੀ ਇਸ ਦੇ ਵਿਸ਼ੇਸ ਮਹਿਮਾਨ ਸਨ।
ਸੰਤ ਸੀਚੇਵਾਲ ਨੇ ਸਭਨਾਂ ਨੂੰ ਅੱਜ ਵਿਸ਼ਵ ਪਾਣੀ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਅਸੀਂ ਦੇਸ਼ ਭਰ ਦੀਆਂ ਨਦੀਆਂ ਨੂੰ ਪਲੀਤ ਕਰ ਮਨੁੱਖਤਾ ਨੂੰ ਖਤਮ ਕਰਨ ਦਾ ਪਾਪ ਕਰ ਹਰੇ ਹਾਂ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਨੂੰ ਸਮਾਜ ਦੇ ਸਹਿਯੋਗ ਨਾਲ ਨਿਰਮਲ ਕਰਨ ਦੇ ਪਵਿੱਤਰ ਕਾਰਜ਼ ਤੋਂ ਸੇਧ ਲੈ ਕੇ ਦੇਸ਼ ਭਰ ਦੀਆਂ ਨਦੀਆਂ ਨੂੰ ਸਵੱਛ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਦਰਖਤ ਲਗਾ ਕੇ ਵਾਤਾਵਰਣ ਦੀ ਸ਼ੁੱਧਤਾ ਲਈ ਸਾਰੇ ਯੋਗਦਾਨ ਪਾਉਣ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਕੇਂਦਰ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਲੋਕਾਂ ਨੂੰ ਭਾਰਤ ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਦਾ ਵਧ- ਚੜ੍ਹ ਕੇ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗਾਂ ਨੂੰ ਵੀ ਲੋੜਵੰਦ ਲੋਕਾਂ ਤੱਕ ਪਹੁੰਚ ਕਰਕੇ ਇਨ੍ਹਾਂ ਸਕੀਮਾਂ ਤੋਂ ਜਾਣੂ ਕਰਨਾ ਚਾਹੀਦਾ ਹੈ ਤਾਂ ਜੋ ਦੇਸ਼ ਦਾ ਹਰ ਨਾਗਰਿਕ ਸੁਖੀ ਜੀਵਨ ਬਤੀਤ ਕਰ ਸਕੇ। ਇਸ ਮੌਕੇ ਜ਼ਿਲੇ ਦੇ ਲੀਡ ਬੈਂਕ ਮੈਨੇਜਰ ਸ੍ਰੀ ਕਰਮਜੀਤ ਸਿੰਘ ਨੇ ਲੋਕਾਂ ਨੂੰ ਜਨ ਧਨ ਯੋਜਨਾਵਾਂ, ਸਟੈਂਡ ਅੱਪ ਤੇ ਸਕਿੱਲ ਇੰਡੀਆ ਯੋਜਨਾਵਾਂ ਅਧੀਂਨ ਦਿੱਤੇ ਜਾਂਦੇ ਕਰਜ਼ਿਆਂ ਬਾਰੇ ਜਾਣਕਾਰੀ ਦਿੱਤੀ। ਸਨਅਤ ਵਿਭਾਗ ਦੇ ਨੁਮਾਇੰਦੇ ਸੰਜੀਵ ਕੁੰਦਰਾ ਨੇ ਪ੍ਰਧਾਨ ਮੰਤਰੀ ਸਵੈ ਰੋਜ਼ਗਾਰ ਯੋਜਨਾਵਾਂ ਤੇ ਚਾਨਣਾ ਪਾਇਆ ਅਤੇ ਕੁਮਾਰੀ ਸੈਵੀ ਸ਼ਰਮਾਂ ਨੇ ਸਵੱਛ ਭਾਰਤ ਅਭਿਆਨ ਬਾਰੇ ਜਾਣਕਾਰੀ ਦਿੱਤੀ।
ਖੇਤਰੀ ਪ੍ਰਚਾਰ ਅਧਿਕਾਰੀ ਰਾਜੇਸ਼ ਬਾਲੀ ਨੇ ਸਮਾਗਮ ਵਿੱਚ ਹਾਜ਼ਰ ਹੋਏ ਲੋਕਾਂ ਨੂੰ ਸਾਰੀਆਂ ਕਲਿਆਣਕਾਰੀ ਯੋਜਨਾਵਾਂ  ਦਾ ਲਾਹਾ ਲੈਣ ਲਈ ਅੱਗੇ ਹੋਣ ਦੀ ਪ੍ਰੇਰਨਾਂ ਦਿੱਤੀ। ਤਕਨੀਕੀ ਸਹਾਇਕ ਕਵੀਸ਼ ਦੱਤ ਨੇ ਵੀ ਵੱਖ- ਵੱਖ ਯੋਜਨਾਵਾਂ ਤੋਂ ਜਾਣੂ ਕਰਵਾਇਆ। ਵਿਸ਼ੇਸ ਪ੍ਰਚਾਰ ਮੁਹਿੰਮ ਸੈਮੀਨਾਰ ਤੋਂ ਪਹਿਲਾ ਨਵਾਂ ਨਨਕਾਣਾ ਚੈਰੀਟੇਬਲ ਸਕੂਲਤੋਂ ਪਵਿੱਤਰ ਸ਼ਹਿਰ ਵਿੱਚ `ਬੇਟੀ ਬਚਾਉ ਬੇਟੀ ਪੜ੍ਹਾਉ ` ਅਤੇ ਸਵੱਛ ਭਾਰਤ ਅਭਿਆਨ ਬਾਰੇ ਜਾਗਰੂਕ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਸੁਖਜੀਤ ਸਿੰਘ, ਨਵਾਂ ਨਨਕਾਣਾ ਚੈਰੀਟੇਬਲ ਸਕੂਲ ਦੇ ਵਿਦਿਆਰਥੀ ਅਤੇ ਇਲਾਕੇ ਦੇ ਲੋਕ ਵੀ ਸ਼ਾਮਿਲ ਹੋਏ।

No comments: