BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਹੀਦ ਭਗਤ ਸਿੰਘ ਯਾਦਗਾਰ ਸਭਾ (ਰਜਿ.) ਜਲਾਲਾਬਾਦ ਵੱਲੋਂ ਮਹਾਨ ਸ਼ਹੀਦਾਂ ਦਾ ਮਨਾਇਆ ਗਿਆ ਸ਼ਹੀਦੀ ਦਿਵਸ

ਜਲਾਲਾਬਾਦ 23 ਮਾਰਚ (ਬਬਲੂ ਨਾਗਪਾਲ)-ਸਥਾਨਕ ਸ਼ਹੀਦ ਭਗਤ ਸਿੰਘ ਚੌਕ ਵਿੱਚ ਸ਼ਹੀਦੇ-ਏ-ਆਜਮ ਸ਼ਹੀਦ ਭਗਤ ਸਿੰਘ ਯਾਦਗਾਰ ਸਭਾ (ਰਜਿ:) ਜਲਾਲਾਬਾਦ ਪੱਛਮੀ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਮੋਕੇ ਤੇ ਸਭਾ ਦੇ ਮੈਂਬਰਾਂ ਨੇ ਸਭ ਤੋਂ ਪਹਿਲਾਂ ਮਹਾਨ ਸ਼ਹੀਦਾਂ ਦੇ ਆਦਮ ਕੱਦ ਬੁੱਤ 'ਤੇ ਫੁੱਲਾਂ ਦੀਆਂ ਮਾਲਾਵਾਂ ਭੇਂਟ ਕੀਤੀਆਂ ਅਤੇ ਇੰਨਕਲਾਬ ਜਿੰਦਾਬਾਦ, ਸ. ਭਗਤ ਸਿੰਘ ਅਮਰ ਰਹੇ ਆਦਿ ਨਾਅਰੇ ਪੂਰੇ ਜ਼ੋਰ-ਸ਼ੋਰ ਦੇ ਨਾਲ ਲਗਾਏ ਗਏ। ਇਸ ਤੋਂ ਬਾਅਦ ਸਭਾ ਦੇ ਪ੍ਰਧਾਨ ਸੂਬਾ ਸਿੰਘ ਨੰਬਰਦਾਰ ਨੇ ਹਾਜਰੀਨ ਲੋਕਾਂ ਨੂੰ ਮਹਾਨ ਸ਼ਹੀਦਾਂ ਦੇ ਜੀਵਨ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਸਭਾ ਦੇ ਜਨਰਲ ਸਕੱਤਰ ਪਵਨ ਅਰੋੜਾ ਨੇ ਵੀ ਮਹਾਨ ਸ਼ਹੀਦਾਂ ਦੇ ਜੀਵਨ ਅਤੇ ਸ਼ਹੀਦੀ ਦਿਹਾੜੇ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੋਕੇ ਤੇ ਸਭਾ ਦੇ ਆਗੂਆਂ ਤੇ ਮੈਂਬਰਾਂ ਨੇ ਮਹਾਨ ਸ਼ਹੀਦਾਂ ਨੂੰ ਨਿੱਘੀ ਸ਼ਰਧਾਜ਼ਲੀ ਦੇਣ ਮੋਕੇ ਪੁੱਜੇ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਮਹਾਨ ਸ਼ਹੀਦਾਂ ਦੀ ਕੁਰਬਾਨੀ ਅਤੇ ਉਨਾਂ ਵੱਲੋਂ ਦਿਖਾਏ ਗਏ ਰਸਤਿਆਂ 'ਤੇ ਚੱਲਣ ਲਈ ਕਿਹਾ। ਇਸ ਮੌਕੇ ਤੇ ਸਭਾ ਦੇ ਆਗੂ ਪ੍ਰੇਮ ਪ੍ਰਕਾਸ਼ ਪਟਵਾਰੀ, ਸੁਰਜੀਤ ਸਿੰਘ ਸੰਧੂ, ਤੇਜਪਾਲ ਸਿੰਘ ਮੰਨੇ ਵਾਲਾ, ਗੁਰਵਿੰਦਰ ਸਿੰਘ ਮੰਨੇਵਾਲਾ, ਫੁੰਮਨ ਸਿੰਘ ਕਾਠਗੜ, ਬਲਬੀਰ ਸਿੰਘ ਕਾਠਗੜ, ਅਜੀਤ ਕੁਮਾਰ, ਪਰਮਜੀਤ ਸਿੰਘ, ਸੁੱਚਾ ਸਿੰਘ ਹੱਡੀ ਵਾਲਾ, ਮਿਹਰਬਾਨ ਸਿੰਘ ਨਾਰੰਗ, ਨਿਰਮਲ ਸਿੰਘ ਬਰਾੜ ਆਦਿ ਨੇ ਵੀ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

No comments: