BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੱਲੇਦਾਰ ਯੂਨੀਅਨ ਦਾ ਸਥਾਪਨਾ 'ਤੇ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾਇਆ

ਜਲਾਲਾਬਾਦ, 23 ਮਾਰਚ (ਬਬਲੂ ਨਾਗਪਾਲ)- ਪੱਲੇਦਾਰ ਯੂਨੀਅਨ ਦੀ ਸਥਾਪਨਾ ਤੇ ਸ਼ਹੀਦ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਪਿੰਡ ਰਾਣਾ ਵਿਖੇ ਪੀ.ਈ.ਜੀ. ਗਡਾਉਂਨਾਂ ਵਿਖੇ ਬਖ਼ਤਾਵਰ ਸਿੰਘ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਸਮਾਗਮ ਵਿਚ ਉਚੇਚੇ ਤੌਰ 'ਤੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਕਮਿਊਨਿਸਟ ਆਗੂ ਬੀਬੀ ਵੀਰਾ ਬਾਈ, ਦੇਸ਼ ਭਗਤ ਕਾਮਰੇਡ ਕਾਕਾ ਸਿੰਘ, ਪ੍ਰਧਾਨ ਪੰਜਾਬ ਤੇਜਾ ਸਿੰਘ, ਕਾਮਰੇਡ ਸ਼ਕਤੀ, ਚੰਨ ਸਿੰਘ ਜਲਾਲਾਬਾਦ, ਵਿਕਾਸ ਬੱਤਰਾ, ਜਸਵਿੰਦਰ ਸਿੰਘ, ਕੇਸਰ ਦੇਵ, ਪਿਆਰਾ ਸਿੰਘ, ਬਚਨ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਸ਼ਹੀਦਾਂ ਦੇ ਦਰਸਾਏ ਮਾਰਗ 'ਤੇ ਸਮਾਜ ਸਿਰਜਨ ਲਈ ਪ੍ਰੇਰਿਤ ਕੀਤਾ।

No comments: