BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਹੀਦੀ ਦਿਹਾੜੇ ਨੂੰ ਮਨਾਉਣ ਦੀਆਂ ਤਿਆਰੀਆਂ ਸਬੰਧੀ ਹੋਈ ਮੀਟਿੰਗ

ਜਲਾਲਾਬਾਦ, 15 ਮਾਰਚ (ਬਬਲੂ ਨਾਗਪਾਲ)- 26 ਮਾਰਚ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਵਿਚਾਰਾ ਕਰਨ ਲਈ ਮੰਡੀ ਲਾਧੂਕਾ ਸ਼ਹੀਦ ਭਗਤ ਸਿੰਘ ਯਾਦਗਾਰੀ ਕਮੇਟੀ ਵੱਲੋਂ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਇਨਕਲਾਬੀ ਕਲਾ ਮੰਚ ਮਖੁੂ ਵੱਲੋਂ ਸ਼੍ਰੀ ਭਗਵਾਨ ਸਿੰਘ ਜੇਈ ਵਿਸ਼ੇਸ ਤੌਰ 'ਤੇ ਪਹੁੰਚੇ ਜਿਨਾਂ ਵੱਲੋਂ ਮੰਡੀ ਦੇ ਚੌਕ ਵਿੱਚ ਸਥਿੱਤ ਸ਼ਹੀਦ ਭਗਤ ਸਿੰਘ ਜੀ ਦੇ ਆਦਮਕੱਦ ਬੁੱਤ  ਨੂੰ  ਸਫੈਦੀ ਕਰਵਾਉਣ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਅਤੇ ਦਿਹਾੜੇ ਨੂੰ ਮਨਾਉਣ ਸਬੰਧੀ ਵਿਚਾਰਾਂ ਵੀ ਕੀਤੀਆਂ ਗਈਆਂ। ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਮਾਸਟਰ ਵਰਿੰਦਰ, ਮਾਸਟਰ ਮਹਿੰਦਰ, ਹਰਜਿੰਦਰ ਕ੍ਰਾਂਤੀਕਾਰੀ, ਸੰਦੀਪ, ਬਰਿੰਦਰ ਪ੍ਰਧਾਨ , ਸੁਰਜੀਤ ਕੁਮਾਰ, ਜੀਤ ਮੈਬਰ, ਅਸ਼ੋਕ ਕੁਮਾਰ ਅਤੇ ਡਾਕਟਰ ਰਮੇਸ਼ ਆਦਿ ਹਾਜ਼ਰ ਸਨ।

No comments: