BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਖੁੜੰਜ਼ ਵਿਖੇ ਸਲਾਨਾ ਖੇਡ ਅਤੇ ਸੱਭਿਆਚਾਰਕ ਮੇਲਾ ੧੯ ਮਾਰਚ ਨੂੰ

ਜਲਾਲਾਬਾਦ, 15 ਮਾਰਚ (ਬਬਲੂ ਨਾਗਪਾਲ)- ਪਿੰਡ ਖੁੜੰਜ ਵਿਖੇ  ਹਰ ਸਾਲ ਦੀ ਤਰਾਂ ਇਸ ਵਾਰ  ਬਾਬਾ ਅਲਖਗਿਰ ਜੀ ਦੀ ਯਾਦ ਵਿੱਚ ਮਨਾਇਆ ਜਾਣ ਵਾਲਾ ਪੇਂਡੂ ਖੇਡ ਅਤੇ ਸੱਭਿਆਚਾਰਕ ਮੇਲਾ ਇਸ ਸਾਲ ਵੀ  ਪਿੰਡ ਇਲਾਕੇ ਦੇ ਸਹਿਯੋਗ ਨਾਲ ਦਿਨ ਐਤਵਾਰ ੧੯  ਮਾਰਚ ਨੂੰ ਬੜੀ ਹੀ ਧੂਮ ਧਾਮ ਮਨਾਇਆ ਜਾ ਰਿਹਾ ਹੈ। ਜਾਣਕਾਰੀ  ਦਿੰਦੇ ਹੋਏ ਪ੍ਰਬੰਧਕ ਰੇਸ਼ਮ ਸਿੰਘ  ਗਿੱਲ ਅਤੇ ਸਰਪੰਚ ਰਾਜਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਮੇਲੇ ਦੌਰਾਨ ਜਿੱਥੇ  ਪੰਜਾਬੀ ਗਾਇਕ ਜੋੜੀ ਨਾਇਬ ਕੋਟੀਆ ਅਤੇ ਬੀਬਾ ਨਵਦੀਪ ਕੌਰ ਅਤੇ ਜੱਸੀ ਲਾਇਵ ਸ਼ੋਅ ਵੱਲੋਂ ਰੰਗਾਰੰਗ ਪ੍ਰੋਗਰਾਮ  ਪੇਸ ਕੀਤਾ  ਜਾਵੇਗਾ , ਉੱਥੇ ਹੀ ਬਾਅਦ ਦੁਪਹਿਰ ਕਬੱਡੀ ਦੇ ਮੈਚ ਵੀ ਕਰਵਾਏ ਜਾਣਗੇ। ਪ੍ਰਬੰਧਕਾਂ ਦੱਸਿਆ ਕਿ ਇਸ ਮੌਕੇ ਫ਼ਸਟ ਰਹਿਣ ਵਾਲੀ ਟੀਮ ਨੂੰ ਪੰਜਾਬ ਰਾਜ ਸਹਿਕਾਰੀ ਬੈਕ ਡਾਇਰੈਕਟਰ ਜੈਸਰਤ ਸਿੰਘ ਸੰਧੂ ਅਤੇ ਸੈਕਿੰਡ ਰਹਿਣ ਵਾਲੀ ਟੀਮ ਨੂੰ ਸਾਬਕਾ ਸਰਪੰਚ ਅਤੇ ਅਕਾਲੀ ਆਗੂ ਉੱਦਮ ਸਿੰਘ ਬੰਟੀ ਵੱਲੋਂ ਨਗਦ ਰਾਸੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

No comments: