BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਸ. ਐਸ. ਜੀ ਨੇ ਅੱਤਵਾਦੀਆਂ ਨਾਲ ਨਜਿੱਠਣ ਸਬੰਧੀ ਥਾਣਾ ਸਿਟੀ 'ਚ ਕੀਤੀ ਰਿਹਰਸਲ

ਜਲਾਲਾਬਾਦ, 10 ਮਾਰਚ (ਬਬਲੂ ਨਾਗਪਾਲ)- ਬਾਅਦ ਦੁਪਹਿਰ 2 ਵਜੇ ਦੇ ਕਰੀਬ ਥਾਣਾ ਸਿਟੀ ਜਲਾਲਾਬਾਦ ਵਿਖੇ ਅੱਜ ਅਚਾਨਕ ਫੌਜੀ ਜਵਾਨਾਂ ਦੀ ਇਕ ਟੀਮ ਦੀ ਐਾਟਰੀ ਹੁੰਦੀ ਵੇਖ ਕੇ ਥਾਣੇ ਦੇ ਆਸ-ਪਾਸ ਸਥਿਤ ਦੁਕਾਨਦਾਰ ਤੇ ਥਾਣੇ ਵਿੱਚ ਮੌਜੂਦ ਲੋਕ ਹੈਰਾਨ ਰਹਿ ਗਏ ਤੇ ਲੋਕਾਂ ਦੇ ਦਿਮਾਗ਼ ਵਿੱਚ ਵੱਖ-ਵੱਖ ਤਰਾਂ ਦੀਆਂ ਗੱਲਾਂ ਘੁੰਮਣ ਲੱਗੀਆਂ। ਫੌਜੀ ਜਵਾਨਾਂ ਦੀ ਟੀਮ ਨੇ ਥਾਣੇ ਅੰਦਰ ਐਾਟਰੀ ਕਰਦੇ ਹੀ ਆਪਣੀਆਂ ਪੁਜ਼ੀਸ਼ਨਾਂ ਇਸ ਤਰਾਂ ਸੰਭਾਲ ਲਈਆਂ ਜਿਵੇਂ ਥਾਣੇ ਉੱਪਰ ਹਮਲਾ ਹੋ ਗਿਆ ਹੋਵੇ ਪਰ ਅਸਲ 'ਚ ਐਸ.ਐਸ.ਜੀ. (ਸਪੈਸ਼ਲ ਸਟ੍ਰਾਇਕਿਗ ਗਰੁੱਪ) ਡੀ.ਐਸ.ਪੀ. ਜਗਤ ਸਿੰਘ ਸੈਣੀ ਦੀ ਅਗਵਾਈ ਹੇਠ ਥਾਣਾ ਸਿਟੀ ਜਲਾਲਾਬਾਦ ਵਿਖੇ ਰਿਹਰਸਲ ਕਰਨ ਪਹੁੰਚੇ ਸਨ। ਇਸ ਮੌਕੇ ਜਲਾਲਾਬਾਦ ਦੇ ਡੀ.ਐਸ.ਪੀ. ਅਸ਼ੋਕ ਕੁਮਾਰ ਸ਼ਰਮਾ ਤੇ ਥਾਣਾ ਸਿਟੀ ਦੇ ਮੁਖੀ ਤਜਿੰਦਰਪਾਲ ਸਿੰਘ ਸਮੇਤ ਪੁਲਿਸ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ। ਡੀ.ਐਸ.ਪੀ. ਜਗਤ ਸਿੰਘ ਸੈਣੀ (ਐਸ.ਐਸ.ਜੀ) ਨੇ ਦੱਸਿਆ ਕਿ ਦੇਸ਼ ਦੀ ਅਮਨ-ਸ਼ਾਂਤੀ ਭੰਗ ਕਰਨ ਵਾਲਾ ਅੱਤਵਾਦ ਅੱਜ ਵੱਡਾ ਮਸਲਾ ਬਣ ਚੁੱਕਾ ਹੈ ਤੇ ਇਨਾਂ ਅੱਤਵਾਦੀ ਕਾਰਵਾਈ ਨਾਲ ਨਜਿੱਠਣ ਲਈ ਹੀ ਐਸ.ਐਸ.ਜੀ. ਵੱਲੋਂ ਇਹ ਰਿਹਰਸਲ ਕੀਤੀ ਗਈ ਹੈ। ਉਨਾਂ ਦੱਸਿਆ ਕਿ ਜੇਕਰ ਕਿਤੇ ਕੋਈ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਅੱਤਵਾਦੀਆਂ ਦੇ ਗਲਤ ਮਨਸੂਬਿਆਂ 'ਤੇ ਪਾਣੀ ਫੇਰਨ ਲਈ ਐਸ.ਐਸ.ਜੀ. ਇਸ ਤਰਾਂ ਆਪਣੀ ਕਾਰਵਾਈ ਨੂੰ ਅੰਜਾਮ ਦੇਵੇਗੀ ਤੇ ਐਸ.ਐਸ.ਜੀ. ਅੱਗੇ ਦੁਸ਼ਮਣ ਗੋਡੇ ਟੇਕ ਜਾਣਗੇ। ਇਸ ਦੌਰਾਨ ਐਸ.ਐਸ.ਜੀ. ਦੇ 30 ਜਵਾਨ ਥਾਣਾ ਸਿਟੀ ਦੀ ਇਮਾਰਤ'ਚ ਦਾਖਲ ਹੋਏ ਤੇ 9 ਜਵਾਨ ਰਿਜ਼ਰਵ ਦੇ ਰੂਪ 'ਚ ਬਾਹਰ ਗੱਡੀ 'ਚ ਬੈਠੇ ਰਹੇ। ਇਸ ਰਿਹਰਸਲ ਨੇ ਲੋਕਾਂ 'ਚ ਇਕ ਆਤਮ ਵਿਸ਼ਵਾਸ ਪੈਦਾ ਕੀਤਾ ਕਿ ਦੇਸ਼ ਦੀ ਸੁਰੱਖਿਆ ਨੂੰ ਦੇਸ਼ ਦੇ ਜਵਾਨਾਂ ਦੇ ਹੁੰਦਿਆਂ ਕੋਈ ਖਤਰਾ ਨਹੀ ਹੈ।

No comments: