BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਫਾਰਮੈਸੀ ਐਂਡ ਪਾਲੀਟੈਕਨਿਕ ਕਾਲਜਵਿੱਚ ਸਾਲਾਨਾ ਇਨਾਮ ਵੰਡ ਸਮਾਗਮ 'ਆਗਾਜ਼-2017' ਕਰਵਾਇਆ

ਜੀਵਨ ਟੀਚਾ ਨਿਰਧਾਰਿਤ ਕਰਨ ਵਿਦਿਆਰਥੀ : ਚੇਅਰਮੈਨ ਚੋਪੜਾ
ਜਲੰਧਰ 6 ਮਾਰਚ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਫਾਰਮੈਸੀ ਐਂਡ ਪਾਲੀਟੈਕਨਿਕ ਕਾਲਜਵਿੱਚ ਪਹਿਲਾ ਸਾਲਾਨਾ ਇਨਾਮ ਵੰਡ ਸਮਾਗਮ 'ਆਗਾਜ਼-2017' ਕਰਵਾਇਆ ਗਿਆ। ਜਿਸ ਵਿੱਚ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚ, ਰੇਡਿੳਲਜਿਸਟ ਡਾ.ਰਾਜ, ਡੀ.ਐਸ.ਪੀ ਆਰ.ਐਸ ਕਾਹਲੋਂ, ਐਸ.ਐਚ.ੳ ਕੁਲਵੰਤ ਸਿੰਘ ਸੰਧੂ ਮੈਨੇਜਿੰਗ ਡਾਇਰੈਕਟਰ ਮਨਹਰ ਅਰੋੜਾ ਵਿਸ਼ੇਸ਼ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਕਾਲਜ ਪ੍ਰਿੰਸੀਪਲ ਇੰਜ.ਵਿਮਲ ਕੁਮਾਰ ਪਾਲ ਵਲੋਂ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਦੇ ਹੋਏ ਅਤੇ ਵਿਦਿਆਰਥਣਾਂ ਵਲੋਂ ਗਣੇਸ਼ ਵੰਦਨਾ ਪੇਸ਼ ਕਰ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਗਿੱਧਾ, ਭੰਗੜਾ ਤੇ ਸੋਲੋ ਸੌਂਗ ਪੇਸ਼ ਕੀਤੇ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ 'ਤੇ ਆਧਾਰਿਤ ਕੋਰਿਓਗ੍ਰਾਫੀ 'ਸ਼ਹੀਦ' ਪੇਸ਼ ਕਰਕੇ ਮਾਹੌਲ ਨੂੰ ਕ੍ਰਾਂਤੀਕਾਰੀ ਬਣਾ ਦਿੱਤਾ। ਕਾਲਜ ਪ੍ਰਿੰਸੀਪਲ ਇੰਜ. ਪਾਲ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੜੀ। ਇਸ ਦੌਰਾਨ ਸਿੱਖਿਆ, ਖੇਡਾਂ, ਸਲਾਨਾ ਗਤੀਵਿਧੀਆਂ ਦੇ ਖੇਤਰ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਮੁਖ ਮਹਿਮਾਨ ਚੇਅਰਮੈਨ ਅਨਿਲ ਚੋਪੜਾ ਨੇ ਵਿਦਿਆਰਥੀਆਂ ਨੂੰ ਜੀਵਨ ਟੀਚਾ ਨਿਰਧਾਰਿਤ ਕਰਦੇ ਹੋਏ ਮਿਹਨਤ ਤੇ ਲਗਨ ਨਾਲ ਉਸ ਦੀ ਪ੍ਰਾਪਤੀ ਲਈ ਉਤਸ਼ਾਹਿਤ ਕੀਤਾ। ਉਨਾਂ ਨੇ ਸਿੱਖਿਆ ਦੇ ਖੇਤਰ ਅਤੇ ਸਮਾਜਿਕ ਕੰਮਾਂ ਵਿੱਚ ਸੇਂਟ ਸੋਲਜਰ ਸੰਸਥਾ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਪ੍ਰਤੀ ਵੀ ਵਚਨਬੱਧਤਾ ਪ੍ਰਗਟਾਈ। ਪੋ੍ਰਗਰਾਮ ਦੇ ਵਿਸ਼ੇਸ਼ ਮਹਿਮਾਨ ਰੇਡਿਓਲੋਜਿਸਟ ਡਾ. ਰਾਜ ਤੇ ਡੀ.ਐੱਸ.ਪੀ. ਆਸ.ਐੱਸ. ਕਾਹਲੋਂ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਵਿਦਿਆਰਥੀਆਂ ਨੂੰ ਸਮਾਜਿਕ ਬੁਰੀਆਂ ਜਿਵੇਂ ਦਾਜ ਪ੍ਰਥਾ, ਕੰਨਿਆ ਭਰੂਣ ਹੱਤਿਆ ਅਤੇ ਨਸ਼ਾ ਆਦਿ ਦੇ ਵਿਰੁੱਧ ਆਵਾਜ਼ ਚੁੱਕਣ ਤੇ ਦੇਸ਼ ਤੇ ਸਮਾਜ ਦੀ ਬੇਹਤਰੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਨ 'ਜਨ ਗਣ ਮਨ' ਨਾਲ ਹੋਈ।

No comments: