BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ 8ਵਾਂ ਖੂਨਦਾਨ ਕੈਂਪ, ਕਈ ਵਿਦਿਆਰਥੀਆਂ ਨੇ ਪਹਿਲੀ ਵਾਰ ਖੂਨਦਾਨ ਕਰ ਕੀਤਾ ਗਰਵ ਮਹਿਸੂਸ

ਖੂਨਦਾਨ ਕਰਣ ਲਈ ਵਿਦਿਆਰਥਣਾਂ ਅਤੇ ਮਹਿਲਾ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਲਿਆ ਭਾਗ
ਜਲੰਧਰ 1 ਮਾਰਚ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਸਿਵਲ ਹਸਪਤਾਲ ਜਲੰਧਰ ਅਤੇ ਜੇ.ਸੀ.ਆਈ ਜਲੰਧਰ ਸਿਟੀ ਦੇ ਸਹਿਯੋਗ ਨਾਲ ਅੱਠਵਾਂ ਬਲਡ ਡੋਨੇਸ਼ਨ ਕੈਂਪ ਸੇਂਟ ਸੋਲਜਰ ਕੈਂਪਸ ਆਰ.ਈ.ਸੀ ਦੇ ਕੋਲ ਵਿੱਚ ਲਗਾਇਆ ਗਿਆ ਜਿਸ ਵਿੱਚ ਲਾਅ, ਹੋਟਲ ਮੈਨੇਜਮੈਂਟ, ਫਾਰਮੈਂਸੀ, ਇੰਜੀਨਿਅਰਿੰਗ, ਮੈਨੇਜਮੈਂਟ, ਪਾਲੀਟੈਕਨਿਕ, ਬੀ.ਐਡ ਆਦਿ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਸ ਵਲੋਂ ਖੂਨਦਾਨ ਕੀਤਾ ਗਿਆ।ਇਸ ਬਲਡ ਡੋਨੇਸ਼ਨ ਕੈਂਪ ਦਾ ਉਦਘਾਟਨ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਸ਼੍ਰੀਮਤੀ ਪ੍ਰੀਤਿਕਾ ਚੋਪੜਾ ਵਲੋਂ ਕੀਤਾ ਗਿਆ।ਇਸ ਮੌਕੇ ਉੱਤੇ ਖੂਨਦਾਨ ਕਰਣ ਲਈ ਵਿਦਿਆਰਥਣਾਂ ਅਤੇ ਮਹਿਲਾ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।ਕੈਂਪ ਦੌਰਾਨ ਦਵਿੰਦਰ ਕੌਰ, ਸਾਹਿਲ ਭੰਡਾਰੀ, ਫਾਸਿਲ ਸ਼ੌਕਤ, ਨੇਹਾ ਮੇਹਿਤਾ, ਰਵਨੀਤ ਕੌਰ, ਸੌਰਵ, ਅਕਸ਼ਿਤਾ, ਗੁਰਲੀਨ ਕੌਰ, ਵੈਭਵ, ਭਾਨੂੰ ਆਦਿ ਬਹੁਤ ਸਾਰੇ ਵਿਦਿਆਰਥੀਆਂ ਨੇ ਪਹਿਲੀ ਵਾਰ ਖੂਨਦਾਨ ਕੀਤਾ ਅਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਉਨ੍ਹਾਂਨੂੰ ਗਰਵ ਮਹਿਸੂਸ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਵਲੋਂ ਦਿੱਤੇ ਗਏ ਇਸ ਖੂਨ ਨਾਲ ਕਈ ਜਰੂਰਤਮੰਦ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ।ਖੂਨਦਾਨ ਕਰਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਨਾਲ ਸਨਮਾਨਿਤ ਕਰਦੇ ਹੋਏ ਜੂਸ ਅਤੇ ਫਲ ਵੀ ਵੰਡੇ ਗਏ।ਚੇਅਰਮੈਨ ਅਨਿਲ ਚੋਪੜਾ ਨੇ ਸਿਵਲ  ਹਸਪਤਾਲ ਤੋਂ ਆਏ ਸ਼੍ਰੀਮਤੀ ਸੁਦੀਪ ਕੌਰ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ।ਸ਼੍ਰੀਮਤੀ ਸੁਦੀਪ ਕੌਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ 127 ਤੋਂ ਜ਼ਿਆਦਾ ਯੂਨਿਟ ਖੂਨਦਾਨ ਕੀਤਾ ਗਿਆ ਹੈ।ਚੇਅਰਮੈਨ ਸ਼੍ਰੀ ਚੋਪੜਾ ਅਤੇ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਸਭ ਨੂੰ ਭਵਿੱਖ ਵਿੱਚ ਵੀ ਖੂਨਦਾਨ ਕਰਣ ਦੇ ਲਈ ਪ੍ਰੇਰਿਤ ਕੀਤਾ।ਇਸ ਮੌਕੇ ਉੱਤੇ ਜੇ.ਸੀ.ਆਈ ਜਲੰਧਰ ਸਿਟੀ ਜੇਡ.ਵੀ.ਪੀ ਗੁਰਕਿਰਪਾਲ ਸਿੰਘ, ਪ੍ਰੇਜਿਡੇਂਟ ਕਰਨ, ਮੈਂਬਰਸ ਅਤੇ ਸੇਂਟ ਸੋਲਜਰ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਲਾਅ ਡਾਇਰੈਕਟਰ ਡਾ.ਸੁਭਾਸ਼ ਸ਼ਰਮਾ, ਫਾਰਮੈਂਸੀ ਕਾਲਜ ਪ੍ਰਿੰਸੀਪਲ ਅਮਰਪਾਲ ਸਿੰਘ, ਹੋਟਲ ਮੈਨੇਜਮੈਂਟ ਡਾਇਰੈਕਟਰ ਪੋ੍ਰ.ਸਮੀਰ ਠਾਕੁਰ, ਬੀ.ਐਡ ਕਾਲਜ ਪ੍ਰਿੰਸੀਪਲ ਡਾ.ਅਲਕਾ ਗੁਪਤਾ, ਡਿਗਰੀ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਵੀਨ ਦਾਦਾ ਆਦਿ ਮੌਜੂਦ ਹੋਏ।

No comments: