BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਨੇ ਇੰਜੀਨਿਅਰਿੰਗ ਵਿਦਿਆਰਥਣ ਦੀ ਇੱਕ ਵਾਰ ਫਿਰ ਪੜਾਈ ਕੀਤੀ ਸਪਾਂਸਰ

ਜਲੰਧਰ 7 ਮਾਰਚ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਵਿਦਿਆਰਥੀਆਂ ਨੂੰ ਖੇਡਾਂ, ਸਿੱਖਿਆਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਣ ਦੇ ਮੰਤਵ ਨਾਲ ਉਨ੍ਹਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਮਦਦ ਕੀਤੀ ਜਾਂਦੀ ਹੈ ਸੇਂਟ ਸੋਲਜਰ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ ਟੈਕਨੋਲਾਜੀ ਦੀ ਬੀ.ਟੈਕ (ਈ.ਸੀ.ਈ) ਦੀ ਵਿਦਿਆਰਥਣ ਕਨਿਕਾ ਸ਼ਰਮਾ ਦੀ ਛੇਵੇਂ ਸੈਮੇਸਟਰ ਦੀ ਪੂਰੀ ਪੜਾਈ ਇੱਕ ਵਾਰ ਫਿਰ ਤੋਂ ਸੇਂਟ ਸੋਲਜਰ ਵਲੋਂ ਸਪਾਂਸਰ ਕੀਤੀ ਗਈ।ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਕਨਿਕਾ ਨੂੰ 28,000 ਦੀ ਸਕਾਲਰਸ਼ਿਪ ਚੈਕ ਦੇ ਰੂਪ ਵਿੱਚ ਭੇਂਟ ਕਰਦੇ ਹੋਏ ਦੱਸਿਆ ਕਿ ਕਨਿਕਾ ਸ਼ਰਮਾ ਨੇ ਯੂਨੀਵਰਸਿਟੀ ਵਿੱਚ ਬੀ.ਟੈਕ ਪੰਜਵੇਂ ਸੈਮੇਸਟਰ ਵਿੱਚ 82%ਅੰਕ ਪ੍ਰਾਪਤ ਕਰ ਕੀਤੇ ਹਨ ਜਿਸਦੇ ਆਧਾਰ ਉੱਤੇ ਵਿਦਿਆਰਥਣ ਨੂੰ ਇਹ ਸਕਾਲਰਸ਼ਿਪ ਦਿੱਤੀ ਗਈ ਹੈ।ਇਸਦੇ ਨਾਲ ਹੀ ਵਿਦਿਆਰਥਣ ਦੀ ਪਹਿਲੇ ਪੰਜ ਸੈਮੇਸਟਰਾਂ ਦੀ ਪੜਾਈ ਵੀ ਸੇਂਟ ਸੋਲਜਰ ਵਲੋਂ ਹੀ ਸਪਾਂਸਰ ਕੀਤੀ ਗਈ ਸੀ। ਵਾਇਸ ਚੇਅਰਪਰਸਨ ਸ਼੍ਰੀਮਤੀ ਚੋਪੜਾ ਨੇ ਵਿਦਿਆਰਥਣ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸੇਂਟ ਸੋਲਜਰ ਹਮੇਸ਼ਾ ਉਨ੍ਹਾਂ ਵਿਦਿਆਰਥੀਆਂ ਦੇ ਨਾਲ ਹੈ ਜੋ ਪੜਣ ਚਾਹੁੰਦੇ ਹਨ ਲੇਕਿਨ ਕਿਸੇ ਨਾ ਕਿਸੇ ਵਜ੍ਹਾਂ ਤੋਂ ਪੜਾਈ ਨਹੀ ਕਰ ਪਾਉਂਦੇ।ਇਸੇ ਤਰ੍ਹਾ ਸੇਂਟ ਸੋਲਜਰ ਪੌਲੀਟੈਕਨਿਕ, ਲਾਅ, ਫਾਰਮੇਂਸੀ, ਬੀ.ਐਡ, ਬੀ.ਪੀ.ਐਡ, ਹੋਟਲ ਮੈਨੇਜਮੈਂਟ ਆਦਿ ਦੇ ਵਿਦਿਆਰਥੀਆਂ ਨੂੰ ਹਜ਼ਾਰਾਂ ਦੀ ਸਕਾਲਰਸ਼ਿਪ ਵੰਡੀ ਜਾ ਚੁੱਕੀ ਹੈ।

No comments: