BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਸਪੋਰਟਸ ਮੀਟ, ਮੈਨੇਜਮੈਂਟ ਦੇ ਵਿਦਿਆਰਥੀਆਂ ਨੇ ਲਿਆ ਭਾਗ

ਜਲੰਧਰ 24 ਮਾਰਚ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਮੈਨੇਜਮੈਂਟ ਐਂਡ ਟੈਕਨਿਕਲ ਇੰਸਟੀਚਿਊਟ ਵਲੋਂ ਮੈਨੇਜਮੈਂਟ ਦੇ ਵਿਦਿਆਰਥੀਆਂ ਲਈ ਸਪੋਰਟਸ ਮੀਟ ਕਰਵਾਈ ਗਈ ਜਿਸ ਵਿੱਚ ਆਈ.ਕੇ.ਜੀ ਪੀ.ਟੀ.ਯੂ ਦੇ ਡਿਪਟੀ ਰਜਿਸਟਰਾਰ ਡਾ.ਇੱਕਉਂਕਾਰ ਸਿੰਘ, ਚੇਅਰਮੈਨ ਅਨਿਲ ਚੋਪੜਾ, ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਮੈਨੇਜਮੈਂਟ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਡਾ.ਆਰ.ਕੇ ਪੁਸ਼ਕਰਣਾ ਵਲੋਂ ਕੀਤਾ ਗਿਆ।ਇਸ ਮੌਕੇ ਉੱਤੇ ਸਟਿਕ ਗੇਮਸ, ਕੈਚ ਇਫ ਯੂ ਕੈਨ, ਟਗ ਆਫ ਵਾਰ, ਨਿਊਜਪੇਪਰ ਡਾਂਸ, ਬਰਿਸਕ ਵਾਕ, ਸੇਕ ਰੇਸ ਅਤੇ ਥ੍ਰੀ ਲੇਗ ਰੇਸ ਕਰਵਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਕੈਂਚ ਇਫ ਯੂ ਕੈਨ ਵਿੱਚ ਰਜਤ ਨੇ ਪਹਿਲਾ, ਕੁਲਬੀਰ ਨੇ ਦੂਸਰਾ, ਸੈਕ ਰੇਸ ਵਿੱਚ ਸ਼ਿਵਾਨੀ, ਵਿਕਾਸ ਨੇ ਪਹਿਲਾ, ਸਿਮਰਨ, ਹਰੀਸ਼ ਨੇ ਦੂਸਰਾ, ਨਿਊਜ਼ਪੇਪਰ ਡਾਂਸ ਵਿੱਚ ਸਰਬਜੀਤ, ਸਵਨੀਤ ਨੇ ਪਹਿਲਾ, ਸਿਮਰਨ, ਵਿਕਰਮ ਨੇ ਦੂਸਰਾ, ਬਰਿਸਕ ਵਾਕ ਵਿੱਚ ਅਰਾਧਨਾ ਨੇ ਪਹਿਲਾ, ਜਸਪ੍ਰੀਤ ਨੇ ਦੂਸਰਾ, ਥ੍ਰੀ ਲੇਗ ਰੇਸ ਵਿੱਚ ਆਰਤੀ, ਰਿੰਕਲ ਨੇ ਪਹਿਲਾ, ਰਜਨੀ, ਜੋਗਿੰਦਰ ਨੇ ਦੂਸਰਾ ਅਤੇ ਥ੍ਰੀ ਲੇਗ (ਲੜਕਿਆਂ) ਵਿੱਚ ਤਰੁਣ, ਰਮਨ ਨੇ ਪਹਿਲਾ ਅਤੇ ਵਰਿੰਦਰ, ਅਮਿਤ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਚੇਅਰਮੈਨ ਅਨਿਲ ਚੋਪੜਾ, ਪ੍ਰੋ.ਚੇਅਰਮੈਨ ਪ੍ਰਿੰਸ ਚੋਪਵਾ ਵਲੋਂ ਜੈਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਉੱਤੇ ਕਾਲਜ ਦੇ ਸਭ ਸਟਾਫ ਮੈਂਬਰਸ ਮੌਜੂਦ ਰਹੇ।

No comments: