BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਅਮ੍ਰਿਤਸਰ ਵਿੱਚ ਆਪਣੀ ਕਲਾ ਨਾਲ ਚਮਕਾਇਆ ਨਾਮ

ਜਲੰਧਰ 22 ਮਾਰਚ (ਜਸਵਿੰਦਰ ਆਜ਼ਾਦ)- ਗਲੋਬਲ ਯੂਨੀਵਰਸਿਟੀ ਅਮ੍ਰਿਤਸਰ ਵਲੋਂ ਕਰਵਾਏ ਗਏ ਉੜਾਨ ਨੈਸ਼ਨਲ ਯੂਥ ਫੈਸਟੀਵਲ ਵਿੱਚ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਸੇਂਟ ਸੋਲਜਰ ਦਾ ਨਾਲ ਰੌਸ਼ਨ ਕੀਤਾ। ਫੈਸਟੀਵਲ ਦੇ ਸਕਿਟ ਮੁਕਾਬਲੇ ਵਿੱਚ ਪੂਰੇ ਦੇਸ਼ ਤੋਂ 27 ਤੋਂ ਜ਼ਿਆਦਾ ਟੀਮਾਂ ਨੇ ਭਾਗ ਲਿਆ ਜਿਸ ਵਿੱਚ ਵਿਦਿਆਰਥੀਆਂ ਰਾਖੀ, ਗੌਰਵ, ਗੋਪਾਲ ਸਿੰਘ, ਸੁਖਵਿੰਦਰ, ਵਰਦਾਨ, ਰਿਸ਼ਭ ਸਹਿਗਲ, ਦਿਵਜੋਤ, ਹਰਲੀਨ, ਹਰਕੀਰਤ, ਹਰਮਨ ਆਦਿ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਇਸੇ ਤਰ੍ਹਾਂ ਕੋਰਿਉਗ੍ਰਾਫੀ ਵਿੱਚ ਹਰਮਨ, ਹਰਲੀਨ, ਹਰਕੀਰਤ, ਦਿਵਜੋਤ, ਜਰਮੀਨ, ਮਨਪ੍ਰੀਤ, ਰਾਮੇਸ਼ਵਰ ਸਿੰਘ, ਕਰਤਿਕ, ਮਨਜੋਬਨ, ਯਸ਼, ਅਨਮੋਲ ਆਦਿ ਰਨਰਅਪ ਰਹੇ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਨੇ ਕੋਰਿਉਗ੍ਰਾਫਰ ਸੰਜੀਵ ਲੱਕੀ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸਨਮਾਨਿਤ ਕੀਤਾ। ਚੇਅਰਮੈਨ ਸ਼੍ਰੀ ਚੋਪੜਾ ਨੇ ਇਸੇ ਤਰ੍ਹਾਂ ਹੀ ਮਿਹਨਤ ਕਰ ਸੰਸਥਾ ਦਾ ਨਾਮ ਚਮਕਾਉਣ ਨੂੰ ਕਿਹਾ।

No comments: