BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੀ.ਐਡ ਅਤੇ ਐਮ.ਐਡ ਦੇ ਨਤੀਜਿਆਂ ਵਿੱਚ ਛਾਏ ਸੇਂਟ ਸੋਲਜਰ ਵਿਦਿਆਰਥੀ

ਜਲੰਧਰ 16 ਮਾਰਚ (ਜਸਵਿੰਦਰ ਆਜ਼ਾਦ)- ਗੁਰੁ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਐਡ ਅਤੇ ਐਮ.ਐਡ ਦੇ ਨਤੀਜਿਆਂ ਵਿੱਚ ਸੇਂਟ ਸੋਲਜਰ ਕਾਲਜ ਆਫ ਐਜੂਕੇਸ਼ਨ ਅਤੇ ਪੈਰਾਡਾਇਜ਼ ਕਾਲਜ ਆਫ ਐਜੂਕੇਸ਼ਨ ਦੇ ਨਤੀਜੇ ਸ਼ਾਨਦਾਰ ਰਹੇ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਦੱਸਿਆ ਕਿ ਐਮ.ਐਡ ਦੀਆਂ ਵਿਦਿਆਰਥਣਾਂ ਸ਼ੁਭੀ ਸਾਗਰ ਅਤੇ ਸ਼ਰਣਜੀਤ ਕੌਰ ਨੇ 373/500 ਅੰਕ ਪ੍ਰਾਪਤ ਕਰ ਜਲੰਧਰ ਜਿਲ੍ਹੇ ਵਿੱਚ ਦੂਸਰਾ ਅਤੇ ਯੂਨੀਵਰਸਿਟੀ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ ਇਸਦੇ ਨਾਲ ਹੀ ਵਿਦਿਆਰਥੀਆਂ ਮੇਘਾ ਨੇ 370/500 ਅੰਕ, ਪੂਜਾ ਨੇ 367/500 ਅੰਕ ਅਤੇ ਬਾਕੀ ਸਭ ਵਿਦਿਆਰਥੀਆਂ ਨੇ 70% ਤੋਂ ਜਿਆਦਾ ਅੰਕ ਪ੍ਰਾਪਤ ਕਰ ਸੰਸਥਾ ਦਾ ਨਾਮ ਰੌਸ਼ਨ ਕੀਤਾ। ਡਾਇਰੈਕਟਰ ਕਮ ਪ੍ਰਿੰਸੀਪਲ ਡਾ.ਅਲਕਾ ਗੁਪਤਾ ਨੇ ਦੱਸਿਆ ਕਿ ਇਸ ਤਰ੍ਹਾਂ ਵਿਦਿਆਰਥਣ ਜਨਲੀਨ ਨੇ 385/475 ਅੰਕ ਪ੍ਰਾਪਤ ਕਰ ਜਿਲ੍ਹੇ ਵਿੱਚ ਦੂਸਰਾ ਸਥਾਨ, ਯੂਨੀਵਰਸਿਟੀ ਵਿੱਚ ਤੀਸਰਾ ਸਥਾਨ  ਅਤੇ ਅਨੁਸ਼ਿਕਾ ਰਾਠੀ ਅਤੇ ਕਾਜਲ ਗੁਪਤਾ ਨੇ 359/475 ਅੰਕ, ਬਲਦੀਪ ਕੌਰ ਨੇ 343/475 ਅੰਕ, ਤਰੰਨਮ ਰੰਧਾਵਾ ਅਤੇ ਕਮਲਜੀਤ ਕੌਰ ਨੇ 342/475 ਅੰਕ ਪ੍ਰਾਪਤ ਕੀਤੇ ਹਨ ਇਸਦੇ ਨਾਲ ਹੀ ਕਾਲਜ ਦੇ 10 ਵਿਦਿਆਰਥੀਆਂ ਨੇ ਡਿਸਟਿਕੇਸ਼ਨ ਪ੍ਰਾਪਤ ਕੀਤੇ ਅਤੇ 95 ਵਿਦਿਆਰਥੀਆਂ ਨੇ 70% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਇਸੇ ਤਰ੍ਹਾਂ ਮਾਤਾ ਪਿਤਾ ਅਤੇ ਸੰਸਥਾ ਦਾ ਨਾਮ ਰੌਸ਼ਨ ਕਰਣ ਨੂੰ ਕਿਹਾ।

No comments: