BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਿਦਿਆਰਥੀਆਂ ਨੇ ਗਣਿਤ ਦੇ ਪੇਪਰ ਲਈ ਗਰੇਸ ਅੰਕ ਦਿੱਤੇ ਜਾਣ ਦੀ ਮੰਗ ਕੀਤੀ

ਜਲਾਲਾਬਾਦ, 20 ਮਾਰਚ (ਬਬਲੂ ਨਾਗਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ ਦਸਵੀਂ ਜਮਾਤ ਦੀ ਗਣਿਤ ਦੀ ਸਾਲਾਨਾ ਪ੍ਰੀਖਿਆ ਦਾ ਪੇਪਰ ਔਖਾ ਤੇ ਗੁੰਝਲਦਾਰ ਹੋਣ ਕਾਰਨ ਜਿੱਥੇ ਵਿਦਿਆਰਥੀ ਤੇ ਉਨਾਂ ਦੇ ਮਾਪੇ ਪ੍ਰੇਸ਼ਾਨ ਹਨ ਉੱਥੇ ਅਧਿਆਪਕ ਵਰਗ ਵੀ ਪ੍ਰੇਸ਼ਾਨ ਹੈ। ਗਣਿਤ ਦੇ ਅਧਿਆਪਕਾਂ ਨੇ ਦੱਸਿਆ ਹੈ ਕਿ ਦਸਵੀਂ ਕਲਾਸ ਦੇ ਗਣਿਤ ਵਿਸ਼ੇ ਦਾ ਪੇਪਰ ਭਾਵੇਂ ਸਿਲੇਬਸ 'ਚੋਂ ਹੀ ਸੀ ਪਰ ਸਵਾਲਾਂ ਦੀ ਭਾਸ਼ਾ ਗੁੰਝਲਦਾਰ ਤੇ ਔਖੀ ਹੋਣ ਕਰਕੇ ਜ਼ਿਆਦਾਤਰ ਵਿਦਿਆਰਥੀਆਂ ਨੂੰ ਪ੍ਰਸ਼ਨਾਂ ਦੀ ਸਮਝ ਹੀ ਨਹੀ ਆਈ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਵੀ ਪ੍ਰਸ਼ਨ ਹੱਲ ਕਰਨ 'ਚ ਕਾਫ਼ੀ ਮੁਸ਼ਕਿਲ ਆਈ। 50 ਫ਼ੀਸਦੀ ਦੇ ਕਰੀਬ ਵਿਦਿਆਰਥੀ ਤਾ ਕੇਵਲ 25 ਤੋ 30 ਫ਼ੀਸਦੀ ਪੇਪਰ ਹੀ ਹੱਲ ਕਰ ਸਕੇ ਜਦੋ ਕੇ ਹੁਸ਼ਿਆਰ ਵਿਦਿਆਰਥੀ ਵੀ ਪੇਪਰ ਦੇਣ ਤੋ ਬਾਅਦ ਨਿਰਾਸ਼ ਦਿਖਾਈ ਦਿੱਤੇ। ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਗਣਿਤ ਦੇ ਪੇਪਰ ਨੂੰ ਮੁੱਖ ਰੱਖਦੇ 15 ਨੰਬਰ ਗਰੇਸ ਵਜੋਂ ਦਿੱਤੇ ਜਾਣ।

No comments: