BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰੇਤ ਨਾਲ ਭਰੀਆਂ ਦੋ ਟਰੈਕਟਰ ਟ੍ਰਾਲੀਆਂ ਪੁਲਿਸ ਵੱਲੋਂ ਕੀਤੀਆਂ ਗਈਆਂ ਕਾਬੂ

ਜਲਾਲਾਬਾਦ, 6 ਮਾਰਚ (ਬਬਲੂ ਨਾਗਪਾਲ)-ਸ਼੍ਰੀ ਮੁਕਤਸਰ ਸਾਹਿਬ ਰੋਡ 'ਤੇ ਪੈਂਦੇ ਪਿੰਡ ਲੱਧੂ ਵਾਲਾ ਉਤਾੜ ਵਿਖੇ ਸਥਿਤ ਚੌਂਕੀ ਦੀ ਪੁਲਿਸ ਵੱਲੋਂ ਰੇਤਾ ਨਾਲ ਭਰੀਆਂ ਦੋ ਟਰੈਕਟਰ ਟ੍ਰਾਲੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਲੱਧੂਵਾਲਾ ਦੇ ਇੰਚਾਰਜ ਏ.ਐਸ.ਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪਿੰਡ ਮੀਨਾਂਵਾਲੀ ਵਿਖੇ ਗਸ਼ਤ ਕਰ ਰਹੇ ਸਨ ਤਾਂ ਰਸਤੇ ਵਿੱਚ ਦੋ ਟਰੈਕਟਰ-ਟ੍ਰਾਲੀਆਂ ਆਉਂਦੀਆਂ ਦਿਖਾਈ ਦਿੱਤੀਆਂ ਜੋ ਕਿ ਰੇਤਾ ਨਾਲ ਭਰੀਆਂ ਹੋਈਆਂ ਸਨ। ਉਨਾਂ ਦੱਸਿਆ ਕਿ ਇਹ ਟਰੈਕਟਰ ਟ੍ਰਾਲੀਆਂ ਵਿੱਚ ਮਾਣਯੋਗ ਹਾਈਕੋਰਟ ਦੇ ਹੁਕਮਾਂ ਨੂੰ ਛਿੱਕੇ 'ਤੇ ਟੰਗ ਕੇ ਰੇਤਾ ਦੀ ਨਜਾਇਜ਼ ਤੌਰ 'ਤੇ ਨਿਕਾਸੀ ਕੀਤੀ ਗਈ ਸੀ ਅਤੇ ਇਨਾਂ ਟਰੈਕਟਰ-ਟ੍ਰਾਲੀਆਂ ਨੂੰ ਮੋਕੇ ਤੇ ਆਪਣੇ ਨਾਲ ਹੀ ਚੌਂਕੀ ਲੱਧੂ ਵਾਲਾ ਵਿਖੇ ਲਿਆਂਦਾ ਗਿਆ। ਜਿਸ ਤੋਂ ਬਾਅਦ ਇਨਾਂ ਦੇ ਖਿਲਾਫ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਚੌਂਕੀ ਲੱਧੂਵਾਲਾ ਪੁਲਿਸ ਵੱਲੋਂ ਰੇਤਾ ਨਾਲ ਭਰੀਆਂ ਕਾਬੂ ਕੀਤੀਆਂ ਗਈਆਂ ਟਰੈਕਟਰ-ਟ੍ਰਾਲੀਆਂ ਸੰਬੰਧੀ ਜਦੋਂ ਮਾਈਨਿੰਗ ਅਫਸਰ ਜਲਾਲਾਬਾਦ ਜਸਵਿੰਦਰ ਪਾਲ ਸਿੰਘ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਰੇਤਾ ਨਾਲ ਭਰੀਆਂ ਟਰੈਕਟਰ-ਟ੍ਰਾਲੀਆਂ ਦੇ ਖਿਲਾਫ ਮਾਈਨਿੰਗ ਐਕਟ ਦੇ ਅਧੀਨ ਚਲਾਣ ਕੱਟ ਦਿੱਤਾ ਗਿਆ ਹੈ।

No comments: