BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੋਲਡੀ ਨੇ ਜਲਾਲਾਬਾਦ ਟਰੱਕ ਆਪਰੇਟਰਾਂ ਦੀਆਂ ਮੁਸ਼ਕਿਲਾਂ ਸੁਣੀਆਂ

ਜਲਾਲਾਬਾਦ, 20 ਮਾਰਚ (ਬਬਲੂ ਨਾਗਪਾਲ)-ਪੰਜਾਬ ਵਿਚ ਸੱਤਾ ਬਦਲਾਅ ਤੋਂ ਬਾਅਦ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਜਗਦੀਪ ਕੰਬੋਜ ਗੋਲਡੀ ਨੇ ਜਲਾਲਾਬਾਦ ਟਰੱਕ ਅਪਰੇਟਰਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਸ੍ਰੀ ਗੋਲਡੀ ਨੇ ਟਰੱਕ ਅਪਰੇਟਰਾਂ ਨੂੰ ਯਕੀਨ ਦਿਵਾਇਆ ਕਿ ਅਪਰੇਟਰਾਂ ਦੀ ਸਹਿਮਤੀ ਦੇ ਨਾਲ ਹੀ ਯੂਨੀਅਨ ਦਾ ਕੰਮ ਚਲਾਉਣ ਲਈ ਪ੍ਰਧਾਨ ਅਤੇ ਕਮੇਟੀ ਬਣਾਈ ਜਾਵੇਗੀ। ਉਨਾਂ ਕਿਹਾ ਕਿ ਅਪਰੇਟਰਾਂ ਦੇ ਹਿਤਾਂ ਨੂੰ ਕਿਸੇ ਵੀ ਤਰਾਂ ਅੱਖੋਂ ਪਰੋਖੇ ਨਹੀਂ ਕੀਤਾ ਜਾਵੇਗਾ, ਕਿਸੇ ਨੂੰ ਵੀ ਅਪਰੇਟਰਾਂ ਦੀ ਕਮਾਈ ਨੂੰ ਖਾਣ ਦਾ ਹੱਕ ਨਹੀ ਹੋਵੇਗਾ। ਉਨਾਂ ਕਿਹਾ ਕਿ ਛੇਤੀ ਹੀ ਸਾਰਿਆਂ ਦੀ ਸਹਿਮਤੀ ਨਾਲ ਜਿੱਥੇ ਨਵੀਂ ਕਮੇਟੀ ਦਾ ਗਠਨ ਹੋਵੇਗਾ, ਉਥੇ ਹੀ ਪਿਛਲੇ ਸਮੇਂ ਦੌਰਾਨ ਟਰੱਕ ਅਪਰੇਟਰਾਂ ਦਾ ਹੱਕ ਮਾਰ ਕੇ ਪੈਸਾ ਖਾਣ ਵਾਲਿਆਂ ਦੀ ਜਾਂਚ ਕਰਵਾ ਕੇ ਉਨਾਂ ਕੋਲੋਂ ਪੈਸਾ ਵਸੂਲ ਕੇ ਅਪਰੇਟਰਾਂ ਨੂੰ ਦਿੱਤਾ ਜਾਵੇਗਾ। ਇਸ ਮੌਕੇ ਬੱਘਣ ਹਾਂਡਾ, ਮਿੱਕਾ ਸਿੰਘ, ਦੇਸ ਰਾਜ, ਬਲਵੀਰ ਸਿੰਘ, ਵਲੈਤੀ ਹਾਂਡਾ, ਮਨਜੀਤ ਸਿੰਘ, ਬਿੱਲਾ ਕਰੀਆ, ਹੈਪੀ ਮਿੱਢਾ, ਰਾਜ ਸਿੰਘ, ਮਹਿੰਦਰ ਸਿੰਘ, ਓਮ ਪ੍ਰਕਾਸ਼, ਗੁਰਸੇਵਕ ਸਿੰਘ, ਬਿੱਟੂ, ਜਸਪਾਲ ਸਿੰਘ, ਸੁਖਚੈਨ ਸਿੰਘ ਆਦਿ ਹਾਜ਼ਰ ਸਨ।

No comments: