BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਾਲੀਬਾਲ ਟੂਰਨਾਮੈਟ 'ਚ ਪਿੰਡ ਚੁੱਘੇ ਨੇ ਬਾਜ਼ੀ ਮਾਰੀ

ਜਲਾਲਾਬਾਦ, 10 ਮਾਰਚ (ਬਬਲੂ ਨਾਗਪਾਲ)-ਪਿੰਡ ਚੱਕ ਸਿੰਘੇ ਵਾਲਾ ਸੈਣੀਆਂ ਵਿਖੇ ਪਿੰਡ ਵਾਸੀਆਂ ਤੇ ਯੁਵਕ ਸਵਾਵਾਂ ਕਲੱਬ ਦੇ ਸਹਿਯੋਗ ਨਾਲ ਬਾਬੇ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਸਮਰਪਿਤ 10ਵਾਂ ਵਾਲੀਬਾਲ ਟੂਰਨਾਮੈਟ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਅਮਰਜੀਤ ਸਿੰਘ ਮਟਵਾਣੀ ਐਸ.ਪੀ ਸਪੈਸ਼ਲ ਫਾਜਿਲਕਾ ਪਹੁੰਚੇ। ਟੂਰਨਾਮੈਟ 'ਚ ਕੁੱਲ 34 ਟੀਮਾਂ ਨੇ ਭਾਗ ਲਿਆ। ਜਿਸ 'ਚ ਫਾਈਨਲ ਮੁਕਾਬਲਾ ਪਿੰਡ ਚੁੱਘੇ ਤੇ ਪਿੰਡ ਬੱਲੋ ਵਿਚਕਾਰ ਹੋਇਆ। ਜਿਸ ਵਿਚ ਪਹਿਲਾ ਸਥਾਨ ਪਿੰਡ ਚੁੱਘੇ ਨੇ ਅਤੇ ਦੂਸਰਾ ਸਥਾਨ ਪਿੰਡ ਬੱਲੋ ਨੇ ਹਾਸਲ ਕੀਤਾ। ਜੇਤੂ ਰਹਿਣ ਵਾਲੀ ਟੀਮ ਨੂੰ 11000 ਅਤੇ ਦੂਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 5100 ਰੁਪਏ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਨਾਮਾਂ ਦੀ ਵੰਡ ਬਾਬਾ ਅਵਤਾਰ ਸਿੰਘ, ਪ੍ਰਧਾਨ ਗੁਰਮੀਤ ਸਿੰਘ ਸੈਣੀ, ਹਰਮੰਦਰ ਸਿੰਘ, ਗਗਨਦੀਪ ਸਿੰਘ ਨੇ ਕੀਤੀ। ਇਸ ਮੌਕੇ ਕਲੱਬ ਮੈਂਬਰ ਕੁਲਦੀਪ ਸਿੰਘ, ਜਸਕਰਨ ਸਿੰਘ, ਗੁਰਵਿੰਦਰ ਸਿੰਘ, ਹਰਵਿੰਦਰ ਸਿੰਘ, ਰਮਨਾ, ਬੌਬੀ ਸੈਣੀ, ਜੋਤੀ, ਹਰਸਮੀਤ ਸਿੰਘ ਤੇ ਪਿੰਡ ਵਾਸੀ ਹਾਜ਼ਰ ਸਨ।

No comments: