BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਾਤਾਵਰਨ ਜਾਗਰੂਕਤਾ ਅਭਿਆਨ ਤਹਿਤ ਵਰਕਸ਼ਾਪ ਲਗਾਈ

ਜਲਾਲਾਬਾਦ, 15 ਮਾਰਚ (ਬਬਲੂ ਨਾਗਪਾਲ)-ਵਿਦਿਆਰਥੀਆਂ ਅਤੇ ਪਿੰਡ ਦੇ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਕਰਨ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪੇ੍ਰਰਿਤ ਕਰਨ ਦੇ ਮਕਸਦ ਨਾਲ ਨੇੜਲੇ ਪਿੰਡ ਚੱਕ ਢਾਬ ਖੁਸ਼ਾਲ ਜੋਈਆ ਵਿੱਚ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਪ੍ਰਾਜੈਕਟ ਇੰਚਾਰਜ ਪਵਨ ਮਨਚੰਦਾ ਨੇ ਬਤੌਰ ਰਿਸੋਰਸ ਪਰਸਨ ਸ਼ਿਰਕਤ ਕੀਤੀ ਜਦੋਂ ਕਿ ਪਿੰਡ ਸਰਪੰਚ ਗੁਰਮੀਤ ਸਿੰਘ, ਨੰਬਰਦਾਰ ਬਲਦੇਵ ਰਾਜ, ਮੈਂਬਰ ਪੰਚਾਇਤ ਅਮਰਜੀਤ ਸਿੰਘ, ਸੁਰਜੀਤ ਸਿੰਘ ਬਰਨਾਲਾ, ਗੁਰਪ੍ਰੀਤ ਸਿੰਘ ਬਰਾੜ, ਵੀਰਪਾਲ ਸਿੰਘ ਵੀਰੂ, ਜਗਮੀਤ ਸਿੰਘ, ਅਮਿਤ ਕੁਮਾਰ ਅਤੇ ਰਮਨਦੀਪ ਸਿੰਘ ਆਦਿ ਨੇ ਹਿੱਸਾ ਲਿਆ। ਵਰਕਸ਼ਾਪ ਦੌਰਾਨ ਵਾਤਾਵਰਨ ਨਾਲ ਸਬੰਧਤ ਸਲੋਗਨ ਰਾਈਟਿੰਗ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ ਅਤੇ ਸਕੂਲ ਤੇ ਪਿੰਡ ਵਿੱਚ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ।

No comments: