BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

100 ਤੋਂ ਵੱਧ ਵਾਹਨ ਫਿਟਨੈਸ ਸਰਟੀਫਿਕੇਟ ਤੋਂ ਵਾਂਝੇ

  • ਸਿਰਫ 74 ਵਾਹਨਾ ਕੋਲ ਹੀ ਟਰਾਂਸਪੋਰਟ ਵਿਭਾਗ ਦੀ ਆਗਿਆ
  • 3 ਸਕੂਲਾਂ ਕੋਲ ਹੀ 100 ਪ੍ਰਤੀਸ਼ਤ ਪਰਮਟ ਅਤੇ ਫਿਟਨਸ ਸਰਟੀਫਿਕੇਟ ਹਨ ਮੌਜੂਦ
ਜਲਾਲਾਬਾਦ, 12 ਅਪ੍ਰੈਲ (ਬਬਲੂ ਨਾਗਪਾਲ)- ਭਾਵੇਂ ਮਾਪਿਆਂ ਵਲੋਂ ਬੇਹਤਰ ਸਿੱਖਿਆ ਦੇ ਲਈ ਆਪਣੇੇ ਨੰਨੇ ਮੁੰਨੇ ਬੱਚਿਆਂ ਨੂੰ ਚੰਗੇ ਸਕੂਲਾਂ ਵਿੱਚ ਸਿੱਖਿਆ ਮੁਹੱਈਆ ਕਰਵਾਉਣ ਲਈ ਭੇਜਿਆ ਜਾਂਦਾ ਹੈ ਪਰ ਸਕੂਲ ਸੰਚਾਲਕਾਂ ਵਲੋਂ ਟਰਾਂਸਪੋਰਟੇਸ਼ਨ ਨੂੰ ਲੈ ਕੇ ਅਕਸਰ ਹੀ ਸਮਝੌਤਾ ਕੀਤਾ ਜਾਂਦਾ ਹੈ ਅਤੇ ਨਤੀਜੇ ਵਜੋਂ ਅਨਫਿਟ ਸਕੂਲ ਵੈਨਾਂ ਬੱਚਿਆਂ ਦੀ ਢੋਆ-ਢੋਆਈ ਕਰਨ ਵਿੱਚ ਸ਼ਰੇਆਮ ਲੱਗੀਆਂ ਹਨ। ਜਿਸਦੀ ਮਿਸਾਲ ਜਿਲਾ ਟਰਾਂਸਪੋਰਟ ਵਿਭਾਗ ਦੇ ਆਂਕੜਿਆਂ ਤੋਂ ਲਗਾਈ ਜਾ ਸਕਦੀ ਹੈ ਕਿਉਂਕਿ ਸਿਰਫ ਜਲਾਲਾਬਾਦ ਦੇ ਅੰਦਰ ਵੱਖ-ਵੱਖ ਸਕੂਲਾਂ ਅੰਦਰ 185 ਦੇ ਕਰੀਬ ਵਾਹਨ ਚੱਲ ਰਹੇ ਹਨ ਅਤੇ ਟਰਾਂਸਪੋਰਟ ਵਿਭਾਗ ਵਲੇੋਂ ਸਿਰਫ 74 ਵਾਹਨਾਂ ਨੂੰ ਹੀ ਫਿਟਨੈਸ ਦੇ ਸਰਟੀਫਿਕੇਟ ਅਤੇ ਪਰਮਟ ਮੌਜੂਦ ਹਨ ਅਤੇ ਬਾਕੀ ਵਾਹਨ ਬਿਨਾ ਮਨਜੂਰੀ ਤੋਂ ਹੀ ਚੱਲ ਰਹੇ ਹਨ। ਇਥੇ ਦੱਸਣਯੋਗ ਹੈ ਕਿ ਪੰਜਾਬ ਦੇ ਅੰਦਰ ਬੀਤੇ ਸਮੇਂ ਦੌਰਾਨ ਅਜਿਹੀਆਂ ਕਈ ਘਟਨਾਵਾਂ ਸਾਮਣੇ ਆ ਚੁੱਕੀਆ ਹਨ। ਜਿੰਨਾਂ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਦੀਆਂ ਕੀਮਤੀ ਜਾਨਾਂ ਵਾਹਨ ਚਾਲਕਾਂ ਦੀ ਲਾਪਰਵਾਹੀ ਅਤੇ ਫਿਟਨੈਸ ਸਰਟੀਫਿਕੇਟ ਨਾ ਹੋਣ ਦੀ ਵਜਾ ਕਾਰਣ ਹੇੋਈਆਂ ਹਨ। ਇਨਾਂ ਘਟਨਾਵਾਂ ਨੂੰ ਦੇਖ੍ਰਦੇ ਹੋਏ ਮਾਨੋਗ ਹਾਈਕਰੋਟ, ਕਮਿਸ਼ਨਰ ਫਾਰਮ ਪ੍ਰੋਟੈਕਸ਼ਨ ਆਫ ਚਾਇਲਡ ਸੇਫਟੀ ਦੇ ਇਲਾਵਾ ਸੀਬੀਐਸਈ ਵਲੋਂ ਉਕਤ ਵੈਨਾਂ ਸਬੰਧੀ ਹੁੁਕਮ ਜਾਰੀ ਕੀਤੇ ਜਾ ਚੁੱਕੇ ਹਨ ਪਰ ਸਿਆਸੀ ਦਬਾਅ ਦੇ ਚਲਦਿਆਂ ਅਤੇ ਕਾਂਗਰਸ ਸਰਕਾਰ ਵਲੋਂ ਡੀਟੀਓ ਦਾ ਅਹੁੱਦਾ ਭੰਗ ਕੀਤੇ ਜਾਣ ਤੋਂ ਬਾਅਦ ਅਨਫਿਟ ਵਾਹਨਾਂ ਦਾ ਸੜਕਾਂ ਤੇ ਦੌੜਨਾ ਹੋਰ ਵੀ ਅਸਾਨ ਹੋ ਗਿਆ ਹੈ। ਸਕੂਲ ਵੈਨਾਂ ਵਿੱਚ ਸੀਟੀਵੀ ਕੈਮਰੇ, ਸਪੀਡ ਗਵਰਨਰ ਲਾਉਣ ਤੇ ਹਾਈਡ੍ਰਾਇਕ ਦਰਵਾਜੇ ਲਾਉਣ ਦੇ ਹੁਕਮ ਵੀ ਦਿੱਤੇ ਗਏ ਹਨ। ਇਸਦੇ ਇਲਾਵਾ ਸਕੂਲ ਬੱਸਾਂ ਵਿੱਚ ਮਹਿਲਾ ਅਟੈਂਡੈਟ ਰੱਖਣਾ ਵੀ ਜਰੂਰੀ ਕਰ ਦਿੱਤਾ ਹੈ। ਪਰ ਜਲਾਲਾਬਾਦ ਵਿੱਚ 100 ਤੋਂ ਵੱਧ ਦੌੜ ਰਹੇ ਵਾਹਨ ਕਿਸੇ ਵੀ ਪੱਖੋਂ ਇਨਾਂ ਨਿਯਮਾਂ ਤੇ ਖਰਾ ਨਹੀਂ ਉਤਰਦੇ। ਪਿਛਲੀ ਸਰਕਾਰ ਸਮੇਂ ਬਣੀ ਕਮੇਟੀ ਵਿੱਚ ਨਿਯਮਾਂ ਨੂੰ ਰੱਖਿਆ ਤਾਕ ਤੇ ਗਠਜੋੜ ਸਰਕਾਰ ਸਮੇਂ ਡੀਟੀਓ ਦਫਤਰ ਵਲੋਂ ਸਕੂਲਾਂ ਵਿੱਚ ਬਣੀ ਕਮੇਟੀ ਜਿਸ ਵਿੱਚ ਡੀਟੀਓ ਆਫਿਸ, ਬਾਲ ਵਿਕਾਸ ਵਿਭਾਗ, ਟ੍ਰੈਫਿਕ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਨੁਮਾਇੰਦਿਆਂ ਨੂੰ ਸ਼ਾਮਿਲ ਕੀਤਾ ਗਿਆ ਸੀ। ਜਿਸ ਕਮੇਟੀ ਨੇ ਸਕੂਲਾਂ ਵਿੱਚ ਜਾ ਕੇ ਸਕੂਲ ਸੰਚਾਲਕਾਂ ਅਤੇ ਪ੍ਰਾਇਵੇਟ ਵੈਨ ਚਾਲਕਾਂ ਨੂੰ ਸੇਫ ਵਾਹਨ ਦੇ ਪ੍ਰਤੀ ਜਾਗਰੂਕ ਕਰਨਾ ਸੀ। ਸਮੇਂ ਸਮੇਂ ਤੇ ਇਹ ਸੈਮੀਨਾਰ ਸਿਰਫ ਕਾਗਜਾਂ ਤੇ ਫੋਟੋਆਂ ਖਿੱਚਵਾਉਣ ਤੱਕ ਹੀ ਸੀਮਿਤ ਰਹੇ ਪਰ ਅਸਮ ਮੁੱਦੇ ਤੇ ਕੰਮ ਨਹੀਂ ਹੋਇਆ। ਹੁਣ ਹਾਲਾਤ ਇਹ ਹਨ ਕਿ ਜਲਾਲਾਬਾਦ ਦੇ ਅੰਦਰ ਚੱਲ ਰਹੇ ਸਕੂਲਾਂ ਵਿੱਚ ਬੱਚਿਆਂ ਨੂੰ ਲੈ ਜਾਉਣ ਅਤੇ ਛੱਡਣ ਲਈ ਚੱਲ ਰਹੇ 100 ਤੋਂ ਵੱਧ ਵਾਹਨਾਂ ਦੇ ਫਿਟਨੈਸ ਸਰਟੀਫਿਕੇਟ ਨਹੀਂ ਹਨ।
ਕਿੰਨੇ ਪ੍ਰਤੀਸ਼ਤ ਸਕੂਲਾਂ ਅਧੀਨ ਚੱਲ ਰਹੇ ਵਾਹਨਾਂ ਕੋਲ ਹਨ ਫਿਟਨਸ ਸਰਟੀਫਿਕੇਟ

ਇਲਾਕੇ ਅੰਦਰ ਕਰੀਬ ਡੇਢ ਦਰਜ਼ਨ ਤੋਂ ਵੱਧ ਚੱਲ ਰਹੇ ਪ੍ਰਾਇਵੇਟ ਸਕੂਲਾਂ ਅੰਦਰ ਸਿਰਫ 3 ਸਕੂਲ ਹੀ ਅਜਿਹੇ ਹਨ ਜਿੰਨਾਂ ਕੋਲ 100 ਪ੍ਰਤੀਸ਼ਤ ਵਾਹਨਾਂ ਦੇ ਪਰਮਟ ਅਤੇ ਸੇਫ ਵਾਹਨ ਸਰਟੀਫਿਕੇਟ ਮੌਜੂਦ ਹਨ ਅਤੇ ਬਾਕੀ ਸਕੂਲਾਂ ਅਧੀਨ ਚੱਲ ਰਹੇ ਵਾਹਨ ਚਾਲਕਾਂ ਕੋਲ ਨਾਮਾਤਰ ਹੀ ਫਿਟਨਸ ਸਰਟੀਫਿਕੇਟ ਅਤੇ ਪਰਮਟ ਮੌਜੂਦ ਸਨ। ਦੂਜੇ ਪਾਸੇ ਮਾਤਰ 10 ਪ੍ਰਤੀਸ਼ਤ ਸਕੂਲਾਂ ਕੋਲ ਹੀ ਆਪਣੇ ਵਾਹਨ ਹਨ ਅਤੇ ਬਾਕੀ 90 ਪ੍ਰਤੀਸ਼ਤ ਸਕੂਲ ਪ੍ਰਾਇਵੇਟ ਵਾਹਨਾਂ ਦੇ ਸਹਾਰੇ ਚੱਲ ਰਹੇ ਹਨ। ਇਹ ਨਹੀਂ ਵਾਹਨਾਂ ਵਿੱਚ ਨਿਰਧਾਰਤ ਸੀਟਾਂ ਤੋਂ ਵੱਧ ਬੱਚਿਆਂ ਨੂੰ ਬਿਠਾਇਆ ਜਾਂਦਾ ਹੈ ਅਤੇ ਕਈ ਵਾਰ ਬੱਚੇ ਗਰਮੀ ਵਿੱਚ ਆਪਸ ਵਿੱਚ ਵੀ ਉਲਝ ਜਾਂਦੇ ਹਨ ਅਤੇ ਕਡੰਕਟਰ ਨਾ ਹੋਣ ਕਾਰਣ ਡਰਾਇਵਰ ਦਾ ਧਿਆਨ ਵੀ ਭਟਕ ਜਾਂਦਾ ਹੈ ਅਤੇ ਅਜਿਹੀ ਸਥਿੱਤੀ ਵਿੱਚ ਕਿਸੇ ਵੀ ਹਾਦਸੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਕੀ ਕਹਿੰਦੇ ਟਰਾਂਸਪੋਰਟ ਵਿਭਾਗ ਦੇ ਡੀਟੀਓ ਗੁਰਚਰਨ ਸਿੰਘ ਸੰਧੂ
ਜਦੋਂ ਟੀਡੀਓ ਗੁਰਚਰਨ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਕਰੀਬ 74 ਵਾਹਨਾਂ ਨੰੂੰ ਟਰਾਂਸਪੋਰਟ ਵਿਭਾਗ ਵਲੋਂ ਸੇਫ ਵਾਹਨ ਸਕੂਲ ਦੇ ਸਰਟੀਫਿਕੇਟ ਜਾਰੀ ਕੀਤੇ ਗਏ ਹਨ ਪਰ ਵੇਰਵਾ ਨਹੀਂ ਦੇ ਸਕੇ ਕਿ ਜਲਾਲਾਬਾਦ ਦੇ ਅੰਦਰ ਕਿੰਨੇ ਵਾਹਨ ਸਕੂਲਾਂ ਵਿੱਚ ਚੱਲ ਰਹੇ ਹਨ ਨਾਲ ਹੀ ਉਨਾਂ ਦੱਸਿਆ ਕਿ ਪਿਛਲੇ ਸਮੇਂ ਤੋਂ ਸੈਮੀਨਾਰ ਲਗਾਏ ਜਾ ਰਹੇ ਹਨ ਅਤੇ ਬੱਚਿਆਂ ਦੇ ਮਾਪਿਆਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਅਤੇ ਉਹ ਮਾਪਿਆਂ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਵੀ ਬੱਚਿਆਂ ਨੂੰ ਛੱਡਣ ਲਈ ਲਗਾਈਆਂ ਗਈਆ ਵੈਨਾਂ ਦੀ ਹਾਲਤ ਵੱਲ ਜਰੂਰ ਦੇਖਣ ਅਤੇ ਜੇਕਰ ਉਨਾਂ ਹਾਲਤ ਚੰਗੇ ਨਹੀਂ ਲੱਗਦੇ ਤਾਂ ਬੱਚਿਆਂ ਨੂੰ ਅਜਿਹੇ ਵਾਹਨਾਂ ਤੇ ਭੇਜਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਭਾਵੇ ਸਰਕਾਰ ਅਤੇ ਸੰਬੰਧਤ ਵਿਭਾਗ ਵਲੋਂ ਸਮੇਂ ਸਮੇਂ ਤੇ ਸੇਫ ਵਾਹਨਾ ਸੰਬੰਧੀ ਕਾਨੂੂੰਨ ਬਣਾਏ ਜਾਂਦੇ ਹਨ ਪਰ ਸਕੂਲਾਂ ਅਤੇ ਵੈਨ ਚਾਲਕਾਂ ਵਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਬੱਚਿਆਂ ਦੀ ਜਿੰਦਗੀ ਦੇ ਖਿਲਵਾੜ ਕੀਤਾ ਜਾਂਦਾ ਹੈ। ਇਹ ਨਹੀਂ ਟ੍ਰੈਫਿਕ ਵਿਭਾਗ ਵਲੋਂ  ਯਾਤਾਯਾਤ ਨੂੰ ਸੁਚਾਰੂ ਬਣਾਉਣ ਲਈ ਕਰਮਚਾਰੀ ਡਿਊਟੀ ਤੇ ਤੈਨਾਤ ਹੁੰਦੇ ਹਨ ਪਰ ਅਕਸਰ ਹੀ ਇਹ ਕਰਮਚਾਰੀ ਜੀਟੀ ਰੋਡ ਤੇ ਟਰੱਕਾਂ ਅਤੇ ਹੋਰ ਵਾਹਨ ਚਾਲਕਾਂ ਕੋਲੋਂ ਕੋਲ ਐਂਟਰੀਆਂ ਲੈ ਕੇ ਆਪਣੀਆਂ ਜੇਬਾਂ ਭਰਨ ਤੱਕ ਹੀ ਸੀਮਿੰਤ ਹਨ ਨਾਕਿ ਉਨਾਂ ਦਾ ਧਿਆਨ ਸਕੂਲਾਂ ਵਿੱਚ ਛੁੱਟੀ ਸਮੇਂ ਬੱਚਿਆਂ ਦੀਆਂ ਵੈਨਾਂ ਵੱਲ ਹੁੰਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਕੂਲ ਪ੍ਰਬੰਧਕ ਅਤੇ ਵੈਨ ਚਾਲਕ ਬੱਚਿਆਂ ਦੀ ਜਿੰਦਗੀ ਪ੍ਰਤੀ ਕਿੰਨੇ ਸੁਚੇਤ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਕਿੰਨੀ ਜਲਦੀ ਸਕੂਲ ਵਿੱਚ ਅਨਫਿਟ ਵਾਹਨਾਂ ਨੂੰ ਹਟਾਉਂਦੇ ਹਨ ਜਾਂ ਫਿਰ ਅਜਿਹੇ ਅਨਫਿਟ ਵਾਹਨ ਇਸੇ ਤਰਾਂ ਹੀ ਚੱਲਦੇ ਰਹਿਣਗੇ?

No comments: