BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਮਲਾ-ਪੇਪਰ ਤੋਂ ਇੱਕ ਦਿਨ ਪਹਿਲਾਂ 24 ਸਤੰਬਰ ਨੂੰ ਪੇਪਰ ਲੀਕ ਕਰਨ ਦਾ

ਪੀ.ਐਸ ਟੈਟ, ਈ.ਟੀ.ਟੀ ਅਤੇ ਬੀ.ਐਡ ਦਾ ਪੇਪਰ ਰੱਦ ਕਰਕੇ ਮੁੜ ਦੁਬਾਰਾ ਲੈਣ ਦੀ ਕੀਤੀ ਗਈ ਮੰਗ
 
ਜਲਾਲਾਬਾਦ, 11 ਅਪੈ੍ਰਲ (ਬਬਲੂ ਨਾਗਪਾਲ)-ਪੀ.ਐਸ ਟੈਟ, ਈ.ਟੀ.ਟੀ ਅਤੇ ਬੀ.ਐਡ ਦਾ ਪੇਪਰ ਜੋ ਕਿ 25 ਸਤੰਬਰ 2016 ਨੂੰ ਲਿਆ ਗਿਆ ਸੀ। ਵਿਦਿਆਰਥੀਆਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਤੋਂ ਉਕਤ ਪੇਪਰ ਰੱਦ ਕਰਕੇ ਮੁੜ ਦੁਬਾਰਾ ਲੈਣ ਦੀ ਮੰਗ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਦਿਆਰਥੀ ਮਲਕੀਤ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ, ਵਿਦਿਆਥਣ ਹਰਪ੍ਰੀਤ ਕੌਰ, ਪਿ੍ਰੰਅਕਾ ਰਾਣੀ, ਕੈਲਾਸ਼ ਰਾਣੀ ਆਦਿ ਨੇ ਦੱਸਿਆ ਕਿ 25 ਸਤੰਬਰ ਨੂੰ ਪੀ.ਐਸ ਟੈਟ, ਈ.ਟੀ.ਟੀ ਅਤੇ ਬੀ.ਐਡ ਦਾ ਪੇਪਰ ਲਿਆ ਗਿਆ ਸੀ। ਲੇਕਿਨ ਉਕਤ ਪੇਪਰ ਇੱਕ ਦਿਨ ਪਹਿਲਾਂ 24 ਸਤੰਬਰ ਨੂੰ ਲੀਕ ਹੋ ਗਿਆ ਸੀ। ਉਨਾਂ ਦੱਸਿਆ 24 ਸਤੰਬਰ ਨੂੰ ਇਹ ਪੇਪਰ ਸ਼ਰੇਆਮ ਜ਼ਿਲਾ ਫਾਜ਼ਿਲਕਾ ਦੇ ਸ਼ਹਿਰ ਅਬੋਹਰ ਅਤੇ ਜਲਾਲਾਬਾਦ ਇਲਾਕੇ ਦੇ ਪਿੰਡ ਜਿਸ ਵਿੱਚ ਪਿੰਡ ਕਮਰੇ ਵਾਲਾ, ਪਿੰਡ ਲਮੋਚੜ ਕਲਾਂ, ਪਿੰਡ ਮਹਾਲਮ, ਪਿੰਡ ਕਾਠਗੜ, ਪਿੰਡ ਟਾਹਲੀ ਵਾਲਾ, ਪਿੰਡ ਢਾਬ ਖੁਸ਼ਹਾਲ, ਪਿੰਡ ਗਹਿਲੇਵਾਲਾ ਵਾਲਾ ਸ਼ਾਮਿਲ ਹਨ। ਇਨਾਂ ਪਿੰਡਾਂ ਵਿੱਚ ਪਹੁੰਚ ਗਿਆ ਸੀ ਅਤੇ ਜਿਨਾਂ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਵੱਲੋਂ ਇਹ ਪੇਪਰ ਖਰੀਦੀਆ ਗਿਆ ਸੀ, ਉਨਾਂ ਵਿਦਿਆਰਥੀਆਂ ਤੇ ਵਿਦਿਆਰਥਣਾਂ ਤੋਂ ਮੋਟੀ ਰਕਮ ਵਸੂਲੀ ਗਈ ਸੀ। ਉਕਤ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਦੱਸਿਆ ਕਿ ਲੀਕ ਹੋਏ ਪੇਪਰ ਨੂੰ ਜਿਨਾਂ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਖਰੀਦੀਆਂ ਸੀ, ਉਨਾਂ ਦੇ ਇਸ ਪੇਪਰ ਵਿੱਚੋਂ ਚੰਗੇ ਨੰਬਰ 90 ਤੋਂ 120 ਤੱਕ ਪ੍ਰਾਪਤ ਕੀਤੇ ਸਨ। ਇਸ ਦੇ ਨਾਲ ਹੀ ਹੈਰਾਨੀਜਨਕ ਗੱਲ ਇਹ ਕਿ ਇੱਕ ਘਰ ਦੇ ਚਾਰ ਤੋਂ ਪੰਜ ਵਿਦਿਆਰਥੀ ਪਾਸ ਹੋਏ ਹਨ। ਉਨਾਂ ਦੱਸਿਆ ਕਿ ਪੇਪਰ ਹੋਣ ਤੋਂ ਪੰਜ ਦਿਨ ਬਾਅਦ ਪੇਪਰ ਲੀਕ ਹੋਣ ਸੰਬੰਧੀ ਵਿਦਿਆਰਥੀਆਂ ਵੱਲੋਂ ਇੱਕ ਖਬਰ ਪ੍ਰਕਾਸ਼ਿਤ ਕਰਵਾਈ ਗਈ ਸੀ। ਜਿਸ ਵਿੱਚ ਵਿਦਿਆਰਥੀ ਅਤੇ ਵਿਦਿਆਰਥਣਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਗਈ ਸੀ ਕਿ ਉਕਤ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਸੰਬੰਧਤ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਲੇਕਿਨ ਉਸ ਸਮੇਂ ਦੀ ਸ਼ਿਅਦ ਤੇ ਭਾਜਪਾ ਗਠਜੋੜ ਸਰਕਾਰ ਨੇ ਇਲੈਕਸ਼ਨਾ ਦਾ ਦੌਰ ਹੋਣ ਕਰਕੇ ਕੋਈ ਵੀ ਹੱਲ ਨਹੀਂ ਕੱਢਿਆ ਤੇ ਇਸ ਪੇਪਰ ਦਾ ਨਤੀਜਾ ਘੋਸ਼ਿਤ ਕਰਵਾ ਦਿੱਤਾ ਗਿਆ। ਪੰਜਾਬ ਸਰਕਾਰ ਨੇ ਪੇਪਰ ਦਾ ਨਤੀਜਾ ਘੋਸ਼ਿਤ ਕਰਨ ਤੋਂ ਪਹਿਲਾਂ ਇਸ ਮਾਮਲੇ ਸੰਬੰਧੀ ਕੋਈ ਵਿਚਾਰ ਨਾ ਕੀਤਾ ਗਿਆ ਕਿ ਪੇਪਰ ਲੀਕ ਹੋਇਆ ਸੀ ਅਤੇ ਇਸ ਪੇਪਰ ਦਾ ਨਤੀਜਾ ਨਾ ਘੋਸ਼ਿਤ ਕੀਤਾ ਜਾਵੇ। ਇਸ ਦੇ ਨਾਲ ਹੀ ਸਰਕਾਰ ਨੇ ਪੇਪਰ ਲੀਕ ਕਰਨ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਗਈ, ਜੋ ਕਿ ਸਰਾਸਰ ਵਿਦਿਆਰਥੀਆਂ ਤੇ ਵਿਦਿਆਰਥਣਾਂ ਨਾਲ ਬੇਇਨਸਾਫੀ ਕੀਤੀ ਗਈ ਹੈ। ਇਸ ਮੋਕੇ 'ਤੇ ਉਕਤ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਕਾਂਗਰਸ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਸਹੀ ਢੰਗ ਨਾਲ ਜਾਂਚ ਕੀਤੀ ਜਾਵੇ ਅਤੇ ਪੇਪਰ ਨੂੰ ਰੱਦ ਕਰਕੇ ਦੁਬਾਰਾ ਲਿਆ ਜਾਵੇ ਤੇ ਜਿਨਾਂ ਨੇ ਇਹ ਪੇਪਰ ਲੀਕ ਕਰਵਾਇਆ ਸੀ। ਉਨਾਂ ਵਿਅਕਤੀਆਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

No comments: