BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

25 ਤੋਂ ਗ੍ਰਾਮੀਣ ਡਾਕ ਸੇਵਕ ਕਰਨਗੇ ਅਣਮਿਥੇ ਸਮੇਂ ਲਈ ਹੜਤਾਲ

ਜਲਾਲਾਬਾਦ, 8 ਅਪ੍ਰੈਲ (ਬਬਲੂ ਨਾਗਪਾਲ)- ਗ੍ਰਾਮੀਣ ਡਾਕ ਸੇਵਕਾਂ ਵੱਲੋਂ ਨਹਿਰੂ ਪਾਰਕ ਜਲਾਲਾਬਾਦ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਐਲਾਨ ਕੀਤਾ ਗਿਆ ਕਿ ਗ੍ਰਾਮੀਣ ਡਾਕ ਸੇਵਕ 25 ਅਪ੍ਰੈਲ ਤੋਂ ਅਣਮਿਥੇ ਸਮੇਂ ਦੀ ਹੜਤਾਲ ਕਰਨਗੇ। ਇਸ ਦੌਰਾਨ ਓਮ ਪ੍ਰਕਾਸ਼ ਸ਼ਰਮਾ ਡਵੀਜ਼ਨ ਸਕੱਤਰ ਨੇ ਕਿਹਾ ਕਿ ਗ੍ਰਾਮੀਣ ਡਾਕ ਸੇਵਕਾਂ ਦੀ 7ਵੇਂ ਪੇ-ਕਮਿਸ਼ਨ ਨੂੰ ਕੇਂਦਰ ਸਰਕਾਰ ਲਾਗੂ ਨਹੀਂ ਕਰ ਰਹੀ। ਇਸ ਦੇ ਵਿਰੋਧ 'ਚ ਐਸ.ਐਸ. ਮਹਾਦਵੀਆ ਜਨਰਲ ਸਕੱਤਰ ਦੇ ਹੁਕਮ ਅਨੁਸਾਰ 25 ਅਪ੍ਰੈਲ ਤੋਂ ਅਣਮਿਥੇ ਸਮੇਂ ਦੀ ਹੜਤਾਲ ਕਰਨਗੇ। ਇਸ ਮੌਕੇ ਡਵੀਜ਼ਨ ਦੇ ਮੁੱਖ ਅਹੁਦੇਦਾਰ ਤੇ ਗ੍ਰਾਮੀਣ ਡਾਕ ਸੇਵਕ ਹਾਜਰ ਹੋਏ ਜਿਸ ਵਿਚ ਸ. ਰੌਣਕ ਸਿੰਘ ਪ੍ਰਧਾਨ ਤੇ ਸੁਖਮੰਦਰ ਸਿੰਘ ਪ੍ਰਧਾਨ ਡਵੀਜ਼ਨ ਫਿਰੋਜ਼ਪੁਰ, ਸ਼੍ਰੀ ਸ਼ਗਨ ਲਾਲ ਸਹਾਇਕ ਸਕੱਤਰ ਪੰਜਾਬ, ਨੀਰਜ ਸ਼ੁਕਲਾ ਫਿਰੋਜ਼ਪੁਰ, ਜੋਗਿੰਦਰ ਸਿੰਘ ਪ੍ਰਧਾਨ ਛਾਂਗਾ, ਸੁਰਿੰਦਰ ਸਿੰਘ ਬ੍ਰਾਂਚ ਪ੍ਰਧਾਨ ਹਿੰਮਤਪੁਰਾ, ਵਿਜੇ ਕੁਮਾਰ ਛਾਬੜਾ ਬੱਲੂਆਣਾ, ਰਾਮ ਪ੍ਰਤਾਪ ਸਿੰਘ ਕਿੱਕਰ ਖੇੜਾ, ਜਸਵਿੰਦਰ ਸਿੰਘ ਬਰਾੜ ਕੀੜਿਆ ਵਾਲਾ, ਮਹਿੰਦਰ ਸਿੰਘ ਵਣ ਵਾਲਾ, ਸਵਰਨ ਸਿੰਘ ਹਸਤ ਕਲਾਂ ਆਦਿ ਸ਼ਾਮਿਲ ਸਨ।

No comments: