BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

50 ਤੇ 100 ਵਾਲੇ ਅਸ਼ਟਾਮਾਂ ਦੀ ਘਾਟ ਨੇ ਲੋਕ ਕੀਤੇ ਪ੍ਰੇਸ਼ਾਨ

ਜਲਾਲਾਬਾਦ, 8 ਅਪ੍ਰੈਲ (ਬਬਲੂ ਨਾਗਪਾਲ)- ਆਮ ਲੋਕਾਂ ਦੀ ਵਰਤੋਂ 'ਚ ਆਉਣ ਵਾਲੇ 50 ਤੇ 100 ਵਾਲੇ ਅਸ਼ਟਾਮਾਂ ਦੀ ਘਾਟ ਨੇ ਤਹਿਸੀਲ ਜਲਾਲਾਬਾਦ 'ਚ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨ ਕੀਤਾ ਹੋਇਆ ਹੈ ਤੇ 31 ਮਾਰਚ ਤੋਂ ਬਾਅਦ 50 ਤੇ 100 ਵਾਲੇ ਅਸ਼ਟਾਮ ਨਾ ਮਿਲਣ ਕਾਰਨ ਲੋਕਾਂ ਦੀਆਂ ਸ਼ੁਰੂ ਹੋਈਆ ਮੁਸ਼ਕਿਲਾਂ ਅਜੇ ਤੱਕ ਹੱਲ ਨਹੀਂ ਹੋਈਆਂ ਹਨ। ਸਥਾਨਕ ਤਹਿਸੀਲ 'ਚ ਮੌਜੂਦ ਕੁਝ ਵਿਅਕਤੀਆਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ 50 ਤੇ 100 ਵਾਲੇ ਅਸ਼ਟਾਮ ਨਾ ਮਿਲਣ ਕਾਰਨ ਉਹ ਕਾਫੀ ਪ੍ਰੇਸ਼ਾਨ ਹਨ ਤੇ ਉਨਾਂ ਦੇ ਜ਼ਰੂਰੀ ਕੰਮ ਰੁਕੇ ਹੋਏ ਹਨ ਪਰ ਹੁਣ ਮਜਬੂਰਨ ਉਹ 500 ਵਾਲੇ ਮਹਿੰਗੇ ਅਸ਼ਟਾਮ ਲੈ ਰਹੇ ਹਨ। ਇਸ ਨਾਲ ਜਿੱਥੇ ਉਨਾਂ ਦੀ ਜੇਬ 'ਤੇ ਵਾਧੂ ਭਾਰ ਪੈ ਰਿਹਾ ਹੈ ਉਸ ਦੇ ਨਾਲ ਉਨਾਂ ਨੂੰ ਭਾਰੀ ਪ੍ਰੇਸ਼ਾਨੀ ਵੀ ਪੇਸ਼ ਆ ਰਹੀ ਹੈ। ਦੱਸਣਯੋਗ ਹੈ ਕਿ 31 ਮਾਰਚ ਤੋਂ ਬਾਅਦ ਤਹਿਸੀਲ ਜਲਾਲਾਬਾਦ 'ਚ 50 ਤੇ 100 ਵਾਲੇ ਅਸ਼ਟਾਮ ਨਾ ਮਿਲਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਦਿਨੋਂ-ਦਿਨ ਵਧ ਰਹੀਆਂ ਹਨ ਤੇ ਅਜੇ ਤੱਕ ਉਕਤ ਅਸ਼ਟਾਮਾਂ ਦੀ ਘਾਟ ਦੀ ਪੂਰਤੀ ਨਾ ਹੋਣ ਕਾਰਨ ਲੋਕਾਂ ਦੀਆਂ ਪ੍ਰੇਸ਼ਾਨੀਆਂ ਦਾ ਅੰਤ ਹੁੰਦਾ ਦਿਖਾਈ ਨਹੀਂ ਦੇ ਰਿਹਾ। ਜਦਕਿ ਦੂਜੇ ਪਾਸੇ ਅਸ਼ਟਾਮ ਫਰੋਸ਼ ਵੀ 50 ਤੇ 100 ਵਾਲੇ ਅਸ਼ਟਾਮ ਨਾ ਮਿਲਣ ਕਾਰਨ ਬੇਵੱਸ ਦਿਖਾਈ ਦੇ ਰਹੇ ਹਨ ਤੇ ਉਨਾਂ ਦਾ ਕਹਿਣਾ ਹੈ ਕਿ ਉਹ ਵੀ ਉਕਤ ਅਸ਼ਟਾਮਾਂ ਦੀ ਘਾਟ ਕਾਰਨ ਪ੍ਰੇਸ਼ਾਨ ਹਨ ਤੇ ਉਨਾਂ ਦੀ ਮੰਗ ਹੈ ਕਿ ਉਕਤ ਅਸ਼ਟਾਮਾਂ ਦੀ ਘਾਟ ਨੂੰ ਪੂਰਾ ਕਰਨ ਲਈ ਤੁਰੰਤ 50 ਤੇ 100 ਵਾਲੇ ਨਵੇਂ ਅਸ਼ਟਾਮ ਜਾਰੀ ਕੀਤੇ ਜਾਣ।

No comments: