BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਗ੍ਰੈਜੂਏਸ਼ਨ ਸੈਰੇਮਨੀ, 55 ਦੇ ਕਰੀਬ ਨੰਨ੍ਹੇਂ ਵਿਦਿਆਰਥੀਆਂ ਪ੍ਰਾਪਤ ਕੀਤੀਆਂ ਡਿਗਰੀਆਂ

ਜਲੰਧਰ 17 ਅਪ੍ਰੈਲ (ਜਸਵਿੰਦਰ ਆਜ਼ਾਦ)-  ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਕਪੂਰਥਲਾ ਰੋਡ ਵਿੱਚ ਨੰਨ੍ਹੇਂ ਵਿਦਿਆਰਥੀਆਂ ਦੀ ਮਿਹਨਤ ਅਤੇ ਉਨ੍ਹਾਂ ਦਾ ਹੌਂਸਲਾ ਵਧਾਉਣ ਲਈ ਗ੍ਰੈਜੂਏਸ਼ਨ ਸੈਰੇਮਨੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਯੂ.ਕੇ.ਜੀ ਕਲਾਸ ਦੇ 55 ਦੇ ਕਰੀਬ ਨੰਨ੍ਹੇਂ ਵਿਦਿਆਰਥੀਆਂ ਆਰੁਸ਼ੀ, ਅਭਿਨਵ, ਦਿਵਿਆ, ਹਰਮਨ, ਹਿਮਾਂਸ਼ੁ, ਕਨਿਕਾ, ਮਨਪ੍ਰੀਤ, ਪੁਲਕੀਤ, ਕੁਨਾਲ, ਵੰਸ਼ਿਕਾ, ਸੋਨਾਕਸ਼ੀ, ਅੰਸ਼ਦੀਪ, ਹਰਜੋਤ, ਆਊਸ਼ੀ, ਸੀਰਤ, ਸਹਿਜਪਾਲ, ਰਿਧੀਮਾ, ਕਰਮਜੋਤ, ਜਸ਼ਨ ਆਦਿ ਨੇ ਕੰਵੋਕੇਸ਼ਨ ਵਿੱਚ ਭਾਗ ਲੈ ਡਿਗਰੀਆਂ ਪ੍ਰਾਪਤ ਕੀਤੀਆਂ।ਇਸ ਮੌਕੇ ਉੱਤੇ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ ਖਾਸ ਰੂਪ ਵਿੱਚ ਮੌਜੂਦ ਹੋਏ।ਸੈਰੇਮਨੀ ਵਿੱਚ ਵਿਦਿਆਰਥੀਆਂ ਦੇ ਮਾਤਾ ਪਿਤਾ ਵੀ ਮੌਜੂਦ ਹੋਏ।ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਪ੍ਰਿੰਸੀਪਲ ਸ਼੍ਰੀਮਤੀ ਪ੍ਰਤੀਭਾ ਸੂਦ ਵਲੋਂ ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਗਈਆਂ।ਇਸ ਮੌਕੇ ਉੱਤੇ ਵਿਦਿਆਰਥੀਆਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਨੱਚਦੇ, ਗਾਉਂਦੇ ਅਤੇ ਡਾਂਸ ਕਰਦੇ ਹੋਏ ਕੀਤਾ।ਇਸਦੇ ਨਾਲ ਹੀ ਵਿਦਿਆਰਥੀਆਂ ਵਲੋਂ ਕਲਚਰਲ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਪ੍ਰੋ.ਮਨਹਰ ਅਰੋੜਾ ਨੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਮਨ ਲਗਾਕੇ ਪੜ੍ਹਣ ਅਤੇ ਮਿਹਨਤ ਕਰਣ ਨੂੰ ਕਿਹਾ।

No comments: