BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੈ ਸਾਈ ਰਾਮ ਸੰਸਥਾ ਵਲੋਂ 6ਵੀਂ ਸਾਂਈ ਭਜਨ ਸੰਧਿਆ ਦਾ ਆਯੋਜਨ

ਪਰਮਾਤਮਾ ਦੀ ਭਗਤੀ ਲਈ ਆਪਣਾ ਸਮਾਂ ਇਕਾਗਰ ਹੋ ਕੇ ਦੇਣਾ ਚਾਹੀਦਾ ਹੈ-ਸੋਨੀ ਜੀ
ਸਾਈ ਸੰਧਿਆ ਦੌਰਾਨ ਭਜਨ ਗਾਉਂਦੇ ਹੋਏ ਸੋਨੀ ਵੀਰ ਜੀ ਅਤੇ ਧਾਰਮਿਕ ਸਮਾਗਮ ਵਿੱਚ ਪਹੁੰਚੀ ਸੰਗਤ ।
ਜਲਾਲਾਬਾਦ , 10 ਅਪ੍ਰੈਲ (ਬਬਲੂ ਨਾਗਪਾਲ) : ਸਥਾਨਕ ਕੰਮਿਊਨਿਟੀ ਹਾਲ ਵਿੱਚ  ਜੈ ਸਾਈ ਰਾਮ ਸੰਸਥਾ ਵਲੋਂ 6ਵੀਂ ਸਾਂਈ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਸ਼੍ਰੀ ਕੇ.ਐਸ.ਸੋਨੀ ਜੀ (ਵੀਰਜੀ) ਉਚੇਚੇ ਤੌਰ ਤੇ ਪਹੁੰਚੇ। ਸਭ ਤੋਂ ਪਹਿਲਾਂ ਸਾਈ ਜੀ ਦੀ ਆਰਤੀ ਕੀਤੀ ਗਈ ਅਤੇ ਵੱਡੀ ਗਿਣਤੀ ਵਿੱਚ ਨਰ-ਨਾਰੀਆਂ ਵਲੋਂ ਭਜਨ ਸੰਧਿਆ ਵਿੱਚ ਭਾਗ ਲਿਆ ਅਤੇ ਸਾਂਈ ਜੀ ਦੇ ਭਜਨਾਂ ਦਾ ਅਨੰਦ ਲਿਆ ਗਿਆ। ਇਸ ਮੌਕੇ ਪ੍ਰਵਚਨ ਕਰਦੇ ਹੋਏ ਸੋਨੀ ਜੀ ਮਹਾਰਾਜ ਨੇ ਕਿਹਾ ਕਿ ਵਰਤਮਾਨ ਸਮੇਂ ਅੰਦਰ ਇਨਸਾਨ ਭੌਤਿਕ ਪਦਾਰਥਾਂ ਅਤੇ ਮਾਇਆ ਨੂੰ ਇਕੱਠਾ ਕਰਨ ਲਈ ਸਾਰਾ ਦਿਨ ਗੁਆ ਦਿੰਦਾ ਹੈ ਪਰ ਪਰਮਾਤਮਾ ਦੀ ਭਗਤੀ ਇਕਾਗਰ ਹੋ ਕੇ ਕਰਨ ਲੱਗਿਆਂ ਵਿਅਕਤੀ ਕੋਲ ਸਮਾਂ ਨਹੀਂ ਹੈ। ਸੋਨੀ ਵੀਰ ਜੀ ਨੇ ਕਿਹਾ ਕਿ ਜੇਕਰ ਅਸੀਂ ਉਸ ਪਰਮਾਤਮਾ ਕੋਲੋਂ ਕੁੱਝ ਪਾਉਣ ਦੀ ਇੱਛਾ ਰੱਖਦੇ ਹਾਂ ਤਾਂ ਫਿਰ ਸਾਨੂੰ ਉਸ ਪਰਮਾਤਮਾ ਲਈ ਵੀ ਸਮਾਂ ਜਰੂਰ ਕੱਢਣਾ ਚਾਹੀਦਾ ਹੈ। ਉਨਾਂ ਕਿਹਾ ਕਿ ਭੌਤਿਕ ਜਰੂਰਤਾਂ ਨੂੰ ਪੂਰਾ ਕਰਦਿਆਂ ਇਨਸਾਨ ਦੀ ਜਿੰਦਗੀ ਖਤਮ ਹੋ ਜਾਂਦੀ ਹੈ ਪਰ ਜਰੂਰਤਾਂ ਕਦੇ ਪਿੱਛਾ ਨਹੀਂ ਛੱਡਦੀਆਂ। ਇਨਸਾਨ ਨੂੰ ਇਸ ਗੱਲ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਜੋ ਕੁੱਝ ਉਸਨੂੰ ਪਰਮਾਤਮਾ ਨੇ ਦਿੱਤਾ ਹੈ ਉਸਦਾ ਸਬਰ ਕਰਨਾ ਚਾਹੀਦਾ ਹੈ ਅਤੇ ਆਪਣੀ ਮਿਹਨਤ ਨਾਲ ਕਮਾਈ ਕਰਕੇ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਪਹਿਲਾਂ ਲੋਕ ਬੀਮਾਰੀਆਂ ਤੋਂ ਕੋਸੋਂ ਦੂਰ ਸਨ ਅਤੇ ਉਨਾਂ ਦਾ ਜੀਵਨ 100-100 ਸਾਲ ਤੱਕ ਹੁੰਦਾ ਸੀ ਅੱਜ 30-35 ਸਾਲਾਂ ਤੱਕ ਇਨਸਾਨ ਬੀਮਾਰੀਆਂ ਦੇ ਘੇਰੇ ਵਿੱਚ ਆ ਰਿਹਾ ਹੈ ਅਤੇ ਇਸ ਲਈ ਅਸੀਂ ਖੁੱਦ ਜਿੰਮੇਵਾਰ ਹਾਂ। ਉਨਾਂ  ਕਿਹਾ ਕਿ ਪ੍ਰਕ੍ਰਿਤੀ ਨਾਲ ਖਿਲਵਾੜ ਕਰਕੇ ਅਸੀਂ ਹਰ ਪਾਸੋਂ ਮੁਨਾਫਾ ਕਮਾਉਣ ਦੀ ਸੋਚ ਰੱਖਣ ਲੱਗ ਪਏ ਹਾਂ ਜਦਕਿ ਪ੍ਰਕ੍ਰਿਤੀ ਲਈ ਕੀ ਜਰੂਰੀ ਹੈ ਉਸ ਵੱਲ ਸਾਡਾ ਧਿਆਨ ਨਹੀਂ ਹੈ। ਜੇਕਰ ਅਸੀਂ ਅੱਜ ਜਾਗਰੂਕ ਨਾ ਹੋਏ ਤਾਂ ਜੋ ਨਤੀਜੇ ਸਾਮਣੇ ਆ ਰਹੇ ਹਨ ਭਵਿੱਖ ਵਿੱਚ ਇਸ ਤੋਂ ਵੀ ਨਤੀਜੇ ਹੋਰ ਵੀ ਮਾੜੇ ਸਾਮਣੇ ਆਉਣਗੇ। ਉਨਾਂ ਕਿਹਾ ਕਿ ਸਾਡੇ ਪੀਰਾਂ ਪੈਗੰਬਰਾਂ ਨੇ ਆਪਣੀ ਭਗਤੀ ਦੇ ਨਾਲ ਜੀਵਨ ਨੂੰ ਸਫਲ ਬਣਾਇਆ ਹੈ ਅਤੇ ਸਾਨੂੰ ਵੀ ਉਨਾਂ ਦੇ ਦੱਸੇ ਹੋਏ ਭਗਤੀ ਦੇ ਰਸਤਿਆਂ ਤੇ ਚੱਲਣ ਦੀ ਲੋੜ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਕਿੱਟੂ ਦੂਮੜਾ, ਰਜਨੀਸ਼ ਦੂਮੜਾ, ਰਾਕੇਸ਼ ਮਿੱਢਾ, ਸੰਨੀ ਧਮੀਜਾ, ਕਾਕਾ ਬਜਾਜ, ਰਾਜੇਸ਼ ਕਾਲੜਾ, ਵਿਜੇ ਕੁਮਾਰ ਮਿਰਚੂ, ਅਜੇ ਕੁਮਾਰ, ਸਚਿਨ ਕੁਮਾਰ, ਹਰੀਸ਼ ਸੇਤੀਆ, ਰਿੰਪਲ ਛਾਬੜਾ, ਜਾਨਮ ਸੇਤੀਆ, ਰਮਨ ਨਾਰੰਗ, ਸੋਰਵ ਲੂਨਾ, ਰਾਜਨ ਦੂਮੜਾ, ਗਗਨ ਮੋਂਗਾ ਆਦਿ ਮੌਜੂਦ ਸਨ।

No comments: