BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼੍ਰੀ ਬਾਲਾ ਜੀ ਪੈਦਲ ਡਾਕ ਯਾਤਰਾ ਲਈ 60 ਸ਼ਰਧਾਲੂ ਸਾਲਾਸਰ ਰਵਾਨਾ

ਪੂਜਨ ਦੇ ਦੌਰਾਨ ਕੇ.ਐਸ.ਸੋਨੀ ਜੀ (ਵੀਰਜੀ) ਨਾਲ ਰਮਨ ਵਲੇਚਾ  ਅਤੇ ਪੈਦਲ ਡਾਕ ਯਾਤਰਾ ਨੂੰ ਰਵਾਨਾ ਕਰਦੇ ਹੋਏ ਸੋਨੀ ਜੀ ਨਾਲ ਸੰਘ ਦੇ ਅਹੁੱਦੇਦਾਰ
ਜਲਾਲਾਬਾਦ, 1 ਅਪ੍ਰੈਲ (ਬਬਲੂ ਨਾਗਪਾਲ): ਸਥਾਨਕ ਮੁਕਤਸਰ ਰੋਡ ਸਥਿੱਤ ਸ਼੍ਰੀ ਬਾਲਾ ਜੀ ਮੰਦਿਰ ਤੋਂ ਅੱਜ ਸਾਲਾਸਰ ਧਾਮ ਲਈ 60 ਸ਼ਰਧਾਲੂਆਂ ਦਾ ਜੱਥਾ ਪੈਦਲ ਡਾਕ ਯਾਤਰਾ ਲਈ ਰਵਾਨਾ ਹੋਇਆ। ਸ਼੍ਰੀ ਬਾਲਾ ਜੀ ਪੈਦਲ ਸੰਘ ਸੰਸਥਾ ਦੀ ਅਗੁਵਾਈ ਹੇਠ ਰਵਾਨਾ ਹੋਏ ਇਸ ਜਥੇ ਤੋਂ ਪਹਿਲਾਂ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਕਰਵਾਇਆ ਗਿਆ। ਇਸ ਤੋਂ ਬਾਅਦ ਕੰਜਕ ਪੂਜਨ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਸ਼੍ਰੀ ਕੇ.ਐਸ.ਸੋਨੀ (ਵੀਰ ਜੀ), ਬਾਬਾ ਅਸ਼ੋਕ ਜੀ ਲੱਖੇ ਕੇ ਮੁਸਾਹਿਬ ਵਾਲੇ, ਰਮਨ ਵਲੇਚਾ ਉਦਯੋਗਪਤੀ, ਹੈਮੰਤ ਵਲੇਚਾ ਅਤੇ  ਜਾਨਮ ਸੇਤੀਆ ਉਚੇਚੇ ਤੌਰ ਤੇ ਪਹੁੰਚ ਕੇ ਕੰਜਕ ਪੂਜਨ ਵਿੱਚ ਹਿੱਸਾ ਲਿਆ। ਇਸ ਮੌਕੇ ਪੰਡਿਤ ਰਮੇਸ਼ ਕੁਮਾਰ, ਸੰਘ ਦੇ ਪ੍ਰਧਾਨ ਗੋਰਾ ਧਮੀਜਾ, ਹਰੀਸ਼ ਸੇਤੀਆ, ਮੰਗੀ ਕਮਰਾ, ਸਾਹਿਲ ਚਕਤੀ ਅਤੇ ਹੋਰ ਮੈਂਬਰ ਮੌਜੂਦ ਸਨ। ਪੈਦਲ ਡਾਕ ਯਾਤਰਾ ਨੂੰ ਸ਼੍ਰੀ ਕੇ.ਐਸ.ਸੋਨੀ ਜੀ  ਅਤੇ ਬਾਬਾ ਅਸ਼ੋਕ ਜੀ ਨੇ ਆਪਣਾ ਆਸ਼ੀਰਵਾਦ ਦੇ ਕੇ ਰਵਾਨਾ ਕੀਤਾ। ਸੰਘ ਦੇ ਅਹੁੱਦੇਦਾਰਾਂ ਨੇ ਦੱਸਿਆ ਕਿ ਇਹ ਪੈਦਲ ਡਾਕ ਯਾਤਰਾ ਮੰਗਲਵਾਰ ਨੂੰ ਸ਼੍ਰੀ ਸਾਲਾਸਰ ਧਾਮ ਪਹੁੰਚੇਗੀ।

No comments: