BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਫ਼ਾਜ਼ਿਲਕਾ ਦਾ ਪਿੰਡ ਚੱਕ ਜਾਨੀਸਰ ਰਾਸ਼ਟਰੀ ਪੰਚਾਇਤੀ ਐਵਾਰਡ ਲਈ ਚੁਣਿਆ

ਜਲਾਲਾਬਾਦ 15 ਅਪ੍ਰੈਲ(ਬਬਲੂ ਨਾਗਪਾਲ)- ਕੇਂਦਰ ਸਰਕਾਰ ਵੱਲੋਂ 24 ਅਪ੍ਰੈਲ ਨੂੰ ਲਖਨਊ ਵਿਖੇ ਰਾਸ਼ਟਰੀ ਪੰਚਾਇਤ ਦਿਵਸ ਮੌਕੇ ਫ਼ਾਜ਼ਿਲਕਾ ਜ਼ਿਲੇ ਦੇ ਪਿੰਡ ਚੱਕ ਜਾਨੀਸਰ ਨੂੰ ਰਾਸ਼ਟਰੀ ਪੰਚਾਇਤ ਅਵਾਰਡ ਦੀ ਚੋਣ ਕਰਨ 'ਚ ਇਲਾਕਾ ਵਾਸੀਆਂ 'ਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ। ਪਿੰਡ ਚੱਕ ਜਾਨੀਸਰ ਜੋ ਕਿ 1677 ਵੋਟਾਂ ਵਾਲਾ ਪਿੰਡ ਹੈ, ਇਸ ਤੋਂ ਪਹਿਲਾਂ 2016 'ਚ ਵੀ ਸਵੱਛ ਭਾਰਤ ਮੁਹਿੰਮ ਤਹਿਤ ਸਨਮਾਨ ਪ੍ਰਾਪਤ ਕਰ ਚੁੱਕਿਆ ਹੈ। ਪਿੰਡ ਦੇ ਵਸਨੀਕ ਤੇ ਸੀਨੀਅਰ ਅਕਾਲੀ ਆਗੂ ਦਵਿੰਦਰ ਸਿੰਘ ਬੱਬਲ ਚੇਅਰਮੈਨ ਨੇ ਦੱਸਿਆ ਕਿ ਸਾਰੇ ਪਿੰਡ 'ਚ ਸੀ.ਸੀ.ਫਲੋਰਿੰਗ ਦੀਆਂ ਸੜਕਾਂ, ਜ਼ਮੀਨਦੋਜ਼ ਨਾਲੀਆਂ ਦਾ ਨਿਰਮਾਣ ਕੀਤਾ ਹੋਇਆ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਵਿਚ ਵਾਤਾਵਰਨ ਦੀ ਸ਼ੁੱਧਤਾ ਲਈ ਵੱਖ ਵੱਖ ਕਿਸਮਾਂ ਦੇ 2500 ਰੁੱਖ ਲੱਗੇ ਹੋਏ ਹਨ। ਇਸ ਤੋਂ ਇਲਾਵਾ ਸਾਰੇ ਪਿੰਡ 'ਚ ਸੋਲਰ ਲਾਈਟਾਂ, ਸਿਵਲ ਹਸਪਤਾਲ, ਪਸ਼ੂ ਹਸਪਤਾਲ ਆਦਿ ਦੇਖਣਯੋਗ ਬਣੇ ਹੋਏ ਹਨ। ਉਨਾਂ ਦੱਸਿਆ ਕਿ ਕੇਂਦਰ ਤੋਂ ਆਈ ਟੀਮ ਨੇ ਚੋਣ ਤੋਂ ਪਹਿਲਾਂ ਪਿੰਡ ਦਾ ਪੂਰੀ ਤਰਾਂ ਨਰੀਖਣ ਕੀਤੀ, ਇਸ ਤੋਂ ਇਲਾਵਾ ਜੋ ਪੰਚਾਇਤੀ ਖ਼ਰਚ ਹੋਇਆ, ਉਸ ਦਾ ਬਾਰੀਕੀ ਨਾਲ ਹਿਸਾਬ ਕੀਤਾ। ਬਾਅਦ 'ਚ ਪਿੰਡ ਦੀ ਚੋਣ ਕੀਤੀ ਗਈ। ਉਨਾਂ ਦੱਸਿਆ ਕਿ ਪੰਚਾਇਤ ਦੇ ਨੁਮਾਇੰਦੇ ਰਣਦੀਪ ਸਿੰਘ ਮਾਨ 24 ਅਪ੍ਰੈਲ ਨੂੰ ਲਖਨਊ ਵਿਖੇ ਇਹ ਪੁਰਸਕਾਰ ਹਾਸਿਲ ਕਰਨਗੇ।

No comments: