BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਘਰ ਵਿਚ ਅੱਗ ਲੱਗਣ ਕਾਰਨ ਨੁਕਸਾਨ-ਦੋ ਦਿਨਾਂ ਵਿਚ ਸ਼ਾਰਟ ਸਰਕਟ ਕਾਰਨ ਵਾਪਰੀ ਦੂਸਰੀ ਘਟਨਾ

ਜਲਾਲਾਬਾਦ , 10 ਅਪ੍ਰੈਲ (ਬਬਲੂ ਨਾਗਪਾਲ) :  ਸਥਾਨਕ ਬਜਾਜਾਂ ਵਾਲੀ ਗਲੀ ਵਿਚ ਸਥਿਤ ਇੱਕ ਘਰ ਵਿਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਸਮਾਚਾਰ ਹੈ। ਅੱਗ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਅੱਗ ਕਾਰਨ ਘਰ ਦਾ ਸਾਮਾਨ ਸੜਨ ਕਾਰਨ ਲਗਭਗ ਤੀਹ ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੱਬਲੂ ਸ਼ਰਮਾ ਜੋ ਕਿ ਮੋਬਾਈਲ ਰਿਪੇਅਰ ਦਾ ਕੰਮ ਕਰਦਾ ਹੈ ਅਤੇ ਦੁਕਾਨ ਦੇ ਉੱਪਰ ਹੀ ਇਸ ਦੀ ਰਿਹਾਇਸ਼ ਹੈ, ਸਵੇਰੇ ਲਗਭਗ ਸਾਢੇ 10 ਵਜੇ ਘਰ ਵਿਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਲੱਗਣ ਦਾ ਪਤਾ ਲੱਗਣ ਤੇ ਘਰ ਵਾਸੀਆਂ ਨੇ ਰੌਲਾ ਪਾਇਆ ਜਿਸ ਤੇ ਗੁਆਂਢੀ ਤੁਰੰਤ ਇਕੱਠੇ ਹੋ ਗਏ ਅਤੇ ਸਭ ਨੇ ਮਿਲ ਕੇ ਅੱਗ 'ਤੇ ਕਾਬੂ ਪਾ ਲਿਆ। ਅੱਗ ਨਾਲ ਘਰ ਦਾ ਟੀ ਵੀ ਪਟਾਕਾ ਮਾਰ ਗਿਆ ਅਤੇ ਘਰ ਦੀ ਸਾਰੀ ਬਿਜਲੀ ਦੀਆਂ ਤਾਰਾਂ ਸੜ ਗਈਆਂ। ਇਸ ਤੋਂ ਇਲਾਵਾ ਦੋ ਮੇਜ਼, ਪਰਦੇ ਅਤੇ ਹੋਰ ਸਾਮਾਨ ਦਾ ਵੀ ਨੁਕਸਾਨ ਹੋਇਆ ਹੈ। ਅੱਗ ਕਾਰਨ ਲਗਭਗ 30 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਦਾ ਪਤਾ ਲੱਗਣ ਤੇ ਥਾਣਾ ਸਿਟੀ ਮੁਲਾਜ਼ਮ ਵੀ ਮੌਕੇ 'ਤੇ ਪਹੁੰਚ ਗਏ ਸਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਸ਼ਹਿਰ 'ਚ ਭਾਂਡਿਆਂ ਦੀ ਦੁਕਾਨ ਵਿਚ ਲੱਗੀ ਅੱਗ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ਸੀ ਅਤੇ ਇਹ ਅੱਗ ਵੀ ਸ਼ਾਰਟ ਸਰਕਟ ਕਾਰਨ ਹੀ ਲੱਗੀ ਸੀ।

No comments: