BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਮਾਜ ਸੇਵੀ ਬਿਮਲ ਸਿਡਾਨਾ ਨੇ ਲੰਗਰ ਭੰਡਾਰੇ ਲਈ ਰਾਸ਼ਨ ਸਮੱਗਰੀ ਦੇ ਟਰੱਕ ਨੂੰ ਕੀਤਾ ਰਵਾਨਾ

ਰਾਸ਼ਨ ਸਮੱਗਰੀ ਦੇ ਟਰੱਕ ਨੂੰ ਰਵਾਨਾ ਕਰਦੇ ਹੋਏ ਬਿਮਲ ਸਿਡਾਨਾ, ਗੋਲਡੀ ਕੰਬੋਜ਼ ਅਤੇ ਹੋਰ
ਜਲਾਲਾਬਾਦ 11 ਅਪ੍ਰੈਲ (ਬਬਲੂ ਨਾਗਪਾਲ)- ਸ਼੍ਰੀ ਬਾਲਾ ਜੀ ਧਾਮ ਸਾਲਾਸਰ ਵਿਖੇ ਲਗਾਏ ਜਾਣ ਵਾਲੇ ਲੰਗਰ ਭੰਡਾਰੇ ਨੂੰ ਲੈ ਕੇ  ਸ਼੍ਰੀ ਸੰਕਟ ਮੋਚਨ ਸੇਵਾ ਸੰਘ ਵਲੋਂ ਰਾਸ਼ਨ ਸਮੱਗਰੀ ਦੇ ਟਰੱਕ ਨੂੰ ਉਦਯੋਗਪਤੀ ਬਿਮਲ ਸਿਡਾਨਾ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਗੋਲਡੀ ਕੰਬੋਜ਼ ਵਲੋਂ ਹਰੀ ਝੰਡੀ ਦੇ ਰਵਾਨਾ ਕੀਤਾ ਗਿਆ। ਇਸ ਮੌਕੇ ਉਨਾਂ ਨਾਲ ਸ਼ੇਰ ਸਿੰਘ ਕਮਰਾ, ਜੋਗਿੰਦਰ ਵਰਮਾ, ਵਿਸਕੀ ਬੇਦੀ ਅਤੇ ਹੋਰ ਮੌਜੂਦ ਸਨ। ਸਭ ਤੋਂ ਪਹਿਲਾਂ ਪੂਜਾ ਸਮਾਜ ਸੇਵੀ ਜਸਵਿੰਦਰ ਵਰਮਾ ਵਲੋਂ ਕਰਵਾਈ ਗਈ। ਇਸ ਮੌਕੇ ਸੰਘ ਦੇ ਪ੍ਰਧਾਨ ਮਾਘੀ ਰਾਮ, ਸਰਪ੍ਰਸਤ ਰਿੰਕੂ ਕੁਮਾਰ, ਸੋਨੂੰ ਸ਼ਰਮਾ, ਸੰਦੀਪ ਕੁਮਾਰ, ਰਾਹੁਲ ਕੁਮਾਰ ਅਤੇ ਮੈਂਬਰ ਮੌਜੂਦ ਸਨ।
ਜਾਨਕਾਰੀ ਦਿੰਦਿਆਂ ਮਾਘੀ ਰਾਮ ਅਤੇ ਰਿੰਕੂ ਕੁਮਾਰ ਨੇ ਦੱਸਿਆ ਕਿ ਹਰ ਸਾਲ ਸਾਲਾਸਰ ਵਿਖੇ ਸ਼੍ਰੀ ਸੰਕਟ ਮੋਚਨ ਸੇਵਾ ਸੰਘ ਵਲੋਂ ਲੰਗਰ ਭੰਡਾਰਾ ਲਗਾਇਆ ਜਾਂਦਾ ਹੈ। ਇਸ ਵਾਰ ਵੀ ਸੰਘ ਵਲੋਂ 4 ਦਿਨਾਂ ਲਈ ਲੰਗਰ ਭੰਡਾਰਾ ਲਗਾਇਆ ਜਾ ਰਿਹਾ ਹੈ। ਲੰਗਰ ਭੰਡਾਰੇ ਲਈ ਸਹਿਰ ਦੇ ਦਾਨੀਸੱਜਣਾ ਵਲੋਂ ਆਪਣਾ ਵਿਸ਼ੇਸ਼ ਸਹਿਯੋਗ ਕੀਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਸੰਘ ਦੇ ਸਮੁੱਚੇ ਮੈਂਬਰ ਲੰਗਰ ਦੇ ਆਯੋਜਨ ਵਿੱਚ ਆਪਣੀ ਸੇਵਾ ਭਾਵਨਾ ਦਾ ਵੀ ਅਹਿਮ ਯੋਗਦਾਨ ਦਿੰਦੇ ਹਨ।

No comments: