BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੀ.ਪੀ.ਐਸ. ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਕੀਤੀ ਬੈਂਕ ਅਤੇ ਡਾਕਘਰ ਦੀ ਯਾਤਰਾ

ਡਾਕਘਰ ਦੀ ਯਾਤਰਾ ਕਰਨ ਤੋਂ ਬਾਅਦ ਮੌਜੂਦ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ
ਜਲਾਲਾਬਾਦ,  29 ਅਪ੍ਰੈਲ (ਬਬਲੂ ਨਾਗਪਾਲ): ਸਥਾਨਕ ਡੀ.ਪੀ.ਐਸ. ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਸੈਂਟਰਲ ਬੈਂਕ ਆੱਫ ਇੰਡੀਆਂ ਅਤੇ ਡਾਕਘਰ ਜਲਾਲਾਬਾਦ ਦੀ ਯਾਤਰਾ ਕੀਤੀ। ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਕਾਰਜਕਾਰੀ ਗਿਆਨ ਅਤੇ ਨਿੱਜੀ ਤਜਰਬਾ ਪ੍ਰਦਾਨ ਕਰਨਾ ਸੀ। ਇਸ ਯਾਤਰਾ ਵਿੱਚ ਸਕੂਲ ਦੇ ਪਹਿਲੀਂ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸੈਂਟਰਲ ਬੈਂਕ ਆੱਫ ਇੰਡੀਆਂ ਵਿੱਚ ਪੁੱਜ ਕੇ ਵਿਦਿਆਰਥੀਆਂ ਨੇ ਸਾਰੇ ਕਾਰਜਕ੍ਰਮਾਂ ਦਾ ਨਿੱਜੀ ਅਨੁਭਵ ਕੀਤਾ। ਬੈਂਕ ਸ਼ਾਖਾ ਪ੍ਰਬੰਧਕ ਸੰਜੈ ਕੁਮਾਰ ਅਤੇ ਕਲਰਕ ਗੌਰੀਸ਼ੰਕਰ ਸਿੰਘ ਨੇ ਵਿਦਿਆਰਥੀਆਂ ਨੂੰ ਬੈਂਕ ਦੀ ਲੈਣ ਦੇਣ ਪ੍ਰਕ੍ਰਿਆ ਦਾ ਪ੍ਰਯੋਗ ਕਰਨਾ ਸਿਖਾਇਆ। ਬੈਂਕ ਯਾਤਰਾ ਤੋਂ ਬਾਅਦ ਸਾਰੇ ਵਿਦਿਆਰਥੀ ਡਾਕਘਰ ਵਿਖੇ ਪੁੱਜੇ, ਜਿੱਥ ਦਲੀਪ ਸਿੰਘ ਨੇ ਡਾਕਘਰ ਦੇ ਪ੍ਰਮੁੱਖ ਕੰਮਾਂ ਦੇ ਵਿਸ਼ੇ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ।

No comments: