BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੀ.ਐਸ.ਐਫ. ਵੱਲੋਂ ਸਰਹੱਦ ਨੇੜਿਓ ਭਾਰਤੀ ਨਾਗਰਿਕ ਗ੍ਰਿਫ਼ਤਾਰ

ਜਲਾਲਾਬਾਦ, 28 ਅਪ੍ਰੈਲ (ਬਬਲੂ ਨਾਗਪਾਲ)- ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਬੀ.ਐਸ.ਐਫ. ਦੇ ਜਵਾਨਾਂ ਵੱਲੋਂ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਬੀ.ਐਸ.ਐਫ. ਦੀ 90 ਬਟਾਲੀਅਨ ਦੇ ਬੀ.ਓ.ਪੀ. ਖ਼ਾਨਪੁਰ ਦੇ ਨੇੜੇ ਇਕ ਭਾਰਤੀ ਵਿਅਕਤੀ ਅਮਰਨਾਥ ਮੋਰੀਆ ਪੁੱਤਰ ਸੂਰਿਆ ਨਾਥ ਮੋਰੀਆ ਪਾਲਮਪੁਰ ਗੁਜਰਾਤ ਨੂੰ ਸ਼ੱਕੀ ਹਾਲਤ 'ਚ ਗ੍ਰਿਫਤਾਰ ਕੀਤਾ ਹੈ, ਜਿਸ ਵਿਚ ਬੀ.ਐਸ.ਐਫ. ਦੇ ਅਧਿਕਾਰੀਆਂ ਤੇ ਖ਼ੁਫ਼ੀਆ ਵਿਭਾਗ ਏਜੰਸੀਆਂ ਦੀ ਜਾਂਚ ਤੋਂ ਬਾਅਦ ਥਾਣਾ ਸਦਰ ਹਵਾਲੇ ਕਰ ਦਿੱਤਾ ਗਿਆ। ਪਤਾ ਲੱਗਾ ਹੈ ਕਿ ਉਕਤ ਵਿਅਕਤੀ ਮੰਦਬੁੱਧੀ ਹੈ ਜੋ ਰੇਲ ਗੱਡੀ ਤੋਂ ਉਤਰਨ ਤੋਂ ਬਾਅਦ ਸਿੱਧਾ ਰੇਲਵੇ ਲਾਈਨਾਂ 'ਤੇ ਚੱਲਦਾ ਹੋਇਆ ਖ਼ਾਨਪੁਰ ਪਹੁੰਚਿਆ ਸੀ ਜਿੱਥੇ ਉਹ ਸਰਹੱਦ ਦੇ ਨੇੜੇ ਪੁੱਜਿਆ ਤਾਂ ਬੀ.ਐਸ.ਐਫ. ਦੇ ਜਵਾਨਾਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

No comments: