BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੱਪ ਦੇ ਡੰਗਣ ਨਾਲ ਗੰਭੀਰ ਹਾਲਤ 'ਚ ਅਈ ਔਰਤ ਨੂੰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦਿੱਤਾ ਨਵਾਂ ਜੀਵਨ

ਜਲਾਲਾਬਾਦ, 28 ਅਪ੍ਰੈਲ (ਬਬਲੂ ਨਾਗਪਾਲ)- ਅੰਧ ਵਿਸ਼ਵਾਸ ਲੋਕਾਂ ਲਈ ਕਿੰਨਾ ਘਾਤਕ ਸਾਬਤ ਹੋ ਸਕਦਾ ਹੈ, ਇਸ ਦੀ ਮਿਸਾਲ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ 'ਚ ਦੇਖਣ ਨੂੰ ਮਿਲੀ, ਜਿੱਥੇ ਪਿੰਡ ਟਿਵਾਣਾ ਦੀ ਇਕ ਔਰਤ ਨੂੰ ਸੱਪ ਨੇ ਡੰਗ ਲਿਆ ਸੀ ਅਤੇ ਉਸ ਦੇ ਪਰਿਵਾਰ ਨੇ ਸਿਆਣਿਆਂ ਦੇ ਚੱਕਰਾਂ ਵਿਚ ਪੈ ਕੇ ਉਸ ਦੀ ਜ਼ਿੰਦਗੀ ਖਤਰੇ ਵਿਚ ਪਾ ਦਿੱਤੀ ਸੀ। ਪਰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਇਕ ਨਵਾਂ ਜੀਵਨ ਇਲਾਜ ਕਰਕੇ ਦਿੱਤਾ ਹੈ। ਸਿਵਲ ਹਸਪਤਾਲ ਵਿਖੇ ਪਿੰਡ ਟਿਵਾਣਾ ਦੀ ਔਰਤ ਕ੍ਰਿਸ਼ਨਾ ਰਾਣੀ ਜਿਸ ਨੂੰ ਖੇਤ ਤੋਂ ਵਾਪਸ ਆਉਂਦਿਆਂ ਸੱਪ ਨੇ ਡੰਗ ਲਿਆ ਸੀ। ਜਿਸ ਤੋਂ ਬਾਅਦ ਉਸ ਦੇ ਘਰ ਵਾਲਿਆਂ ਨੇ ਉਸ ਦਾ ਇਲਾਜ ਕਈ ਸਿਆਣਿਆਂ ਪਾਸੋਂ ਕਰਵਾਇਆ। ਪਰ ਉਸ ਦੀ ਹਾਲਤ 'ਚ ਸੁਧਾਰ ਨਹੀਂ ਹੋਇਆ ਤੇ ਹੋਰ ਵਿਗੜ ਗਈ। ਜਿਸ ਤੋਂ ਬਾਅਦ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਫ਼ਾਜ਼ਿਲਕਾ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ, ਜਿੱਥੇ ਡਾ. ਅਨਮੋਲ, ਡਾ. ਰੋਹਿਤ ਅਤੇ ਡਾ. ਮੋਹਿਤ ਮਧੂਕਰ ਵੱਲੋਂ ਔਰਤ ਦਾ ਇਲਾਜ ਕੀਤਾ ਗਿਆ। ਕ੍ਰਿਸ਼ਨਾ ਰਾਣੀ ਨੇ ਦੱਸਿਆ ਕਿ ਡਾਕਟਰ ਉਸ ਲਈ ਰੱਬ ਦਾ ਰੂਪ ਬਣ ਕੇ ਆਏ ਹਨ। ਕਿਉਂਕਿ ਸੱਪ ਦੇ ਡੰਗਣ ਤੋਂ ਬਾਅਦ ਉਸ ਦੇ ਹਾਲਾਤ ਦਿਨ ਬ ਦਿਨ ਮਾੜੇ ਹੁੰਦੇ ਜਾ ਰਹੇ ਸਨ ਅਤੇ 4 ਦਿਨਾਂ ਬਾਅਦ ਉਹ ਡਾਕਟਰਾਂ ਕੋਲ ਪੁੱਜੀ ਸੀ। ਉਥੇ ਹੀ ਇਲਾਜ ਕਰਨ ਵਾਲੇ ਡਾਕਟਰਾਂ ਨੇ ਕਿਹਾ ਕਿ ਜਦੋਂ ਔਰਤ ਇਲਾਜ ਲਈ ਉਨਾਂ ਕੋਲ ਆਈ ਤਾਂ ਇਸ ਦੀ ਹਾਲਤ ਨਾਜ਼ੁਕ ਸੀ।

No comments: