BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਣਕ ਦੇ ਭਰੇ ਗੱਟਿਆਂ ਦੀ ਲਦਾਈ ਨਾ ਹੋਣ ਕਰਕੇ ਆੜਤੀ ਤੇ ਕਿਸਾਨ ਪਰੇਸ਼ਾਨ

ਜਲਾਲਾਬਾਦ 15 ਅਪ੍ਰੈਲ(ਬਬਲੂ ਨਾਗਪਾਲ)- ਅਨਾਜ਼ ਮੰਡੀ 'ਚੋਂ ਕਣਕ ਦੇ ਭਰੇ ਗੱਟਿਆਂ ਦੀ ਲਦਾਈ ਨਾ ਹੋਣ ਕਰਕੇ ਗੱਟਿਆਂ ਦੇ ਢੇਰ ਲੱਗ ਗਏ ਹਨ ਤੇ ਜੇਕਰ ਦੋ ਤਿੰਨ ਦਿਨਾਂ 'ਚ ਇਨਾਂ ਦੀ ਚੁਕਾਈ ਨਾ ਹੋਈ ਤਾ ਕਿਸਾਨਾਂ ਨੂੰ ਮੰਡੀ 'ਚ ਕਣਕ ਲਿਆਉਣ 'ਚ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਮੰਡੀ ਲਾਧੂਕਾ 'ਚ ਭਾਰਤ ਸਰਕਾਰ ਦੀ ਖਰੀਦ ਏਜੰਸੀ ਐਫ ਸੀ ਆਈ ਕਣਕ ਦੀ ਖਰੀਦ ਕਰ ਰਹੀ ਹੈ ਤੇ ਅੱਜ ਤੱਕ ਇਕ ਲੱਖ ਗੱਟੇ ਦੀ ਖਰੀਦ ਕਰ ਚੁੱਕੀ ਹੈ ਪਰ ਹਾਲੇ ਤੱਕ ਇੱਕ ਗੱਟੇ ਦੀ ਵੀ ਚੁਕਾਈ ਨਹੀ ਹੋਈ ਮੰਡੀ ਦੀ ਆੜਤੀ ਯੂਨੀਅਨ ਦੇ ਪ੍ਰਧਾਨ ਅਵਿਨਾਸ ਕਮਰਾ ਨੇ ਦੱਸਿਆ ਹੈ ਕੇ ਉਹ ਫਾਜਿਲਕਾ ਦੀ ਡੀ ਸੀ ਮੈਡਮ ਈਸ਼ਾ ਕਾਲੀਆ ਤੇ ਐਫ ਸੀ ਆਈ ਦੇ ਡੀ ਐਮ ਨੂੰ ਮਿੱਲ ਕੇ ਇਸ ਸਮੱਸਿਆ ਤੋ ਜਾਣੂੰ ਕਰਵਾ ਚੁੱਕੇ ਹਨ ਪਰ ਹਾਲੇ ਤੱਕ ਕੋਈ ਕਾਰਵਾਈ ਨਹੀ ਹੋਈ ਹੈ। ਉਨਾਂ ਦੱਸਿਆ ਕਿ ਮੰਡੀ ਲਾਧੂਕਾ ਦੇ ਐਫ ਸੀ ਆਈ ਦੇ ਗੁਦਾਮਾਂ 'ਚ ਸਥਾਨ ਦੀ ਕਮੀ ਹੋਣ ਕਰਕੇ ਮੰਡੀ ਲਾਧੂਕਾ ਦਾ ਮਾਲ ਪਿੰਡ ਰਾਣਾ ਦੇ ਗੁਦਾਮਾਂ 'ਚ ਲਗਾਇਆ ਜਾਣਾ ਹੈ ਪਰ ਮੰਡੀ ਲਾਧੂਕਾ ਜਿਸ ਨੂੰ ਫਾਜਿਲਕਾ ਦੀ ਟਰੱਕ ਯੂਨੀਅਨ ਲੱਗਦੀ ਹੈ 'ਚ ਆਪਸੀ ਵਿਵਾਦ ਚੱਲਦਾ ਹੋਣ ਕਰਕੇ ਟਰੱਕ ਨਹੀ ਮਿੱਲ ਰਹੇ ਜਿਸ ਕਰਕੇ ਮਾਲ ਦੀ ਚੁਕਾਈ ਕਰਵਾਉਣ 'ਚ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

No comments: