BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਕਾਰੀ ਹਾਈ ਸਕੂਲ ਗਰੀਬਾਂ ਸਾਂਦੜ ਵਿਖੇ ਕਰਵਾਇਆ ਗਿਆ ਲੜਕੀਆਂ ਦੀ ਸਿੱਖਿਆ ਤੇ ਵਿਸ਼ੇਸ਼ ਸੈਮੀਨਾਰ ਅਤੇ 'ਨੁੱਕੜ ਨਾਟਕ'

  • ਪੜਾਈ ਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੀਆਂ ਲੜਕੀਆਂ ਨੂੰ ਕੀਤਾ ਗਿਆ ਸਨਮਾਨਿਤ
ਸਕੂਲ ਦੀਆਂ ਲੜਕੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕਰਦੇ ਹੋਏ ਸਕੂਲੀ ਅਧਿਆਪਕ ਅਤੇ ਹੋਰ
ਜਲਾਲਾਬਾਦ, 28 ਅਪ੍ਰੈਲ (ਬਬਲੂ ਨਾਗਪਾਲ)- ਉਪਮੰਡਲ ਅਧੀਨ ਪੈਂਦੇ ਪਿੰਡ ਗਰੀਬਾਂ ਸਾਂਦੜ ਵਿਖੇ ਸਥਿਤ ਸਰਕਾਰੀ ਹਾਈ ਸਕੂਲ ਵਿਖੇ ਅੱਜ ਸਵੇਰੇ ਲੜਕੀਆਂ ਦੀ ਸਿੱਖਿਆ ਤੇ ਵਿਸ਼ੇਸ਼ ਸੈਮੀਨਾਰ ਅਤੇ 'ਨੁੱਕੜ ਨਾਟਕ' ਕਰਵਾਇਆ ਗਿਆ। ਇਹ ਸੈਮੀਨਾਰ ਤੇ 'ਨੁੱਕੜ ਨਾਟਕ' ਸਕੂਲ ਮੁੱਖੀ ਬੰਤਾ ਸਿੰਘ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੇ ਮੁਤਾਬਿਕ ਕਰਵਾਇਆ ਗਿਆ। ਇਸ ਪੋ੍ਰਗਰਾਮ ਵਿੱਚ ਕਲੱਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਜਲਾਲਾਬਾਦ ਦੀ ਸਮੂਹਿਕ ਟੀਮ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪੁੱਜੀ। ਇਸ ਤੋਂ ਇਲਾਵਾ ਐਸ.ਐਮ.ਸੀ ਕਮੇਟੀ, ਗ੍ਰਾਮ ਪੰਚਾਇਤ ਅਤੇ ਪਿੰਡ ਨਿਵਾਸੀਆਂ ਨੇ ਵੀ ਸ਼ਿਰਕਤ ਕੀਤੀ। ਇਸ ਸੈਮੀਨਾਰ ਵਿੱਚ ਕਿਰਨਦੀਪ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਲੜਕੀਆਂ ਦਾ ਵਿਕਾਸ ਕਰਨ ਲਈ ਸਕੂਲ ਮੁੱਖੀ ਬੰਤਾ ਸਿੰਘ ਤੇ ਰਣਜੀਤ ਸਿੰਘ ਵੱਲੋਂ ਆਪਣੇ ਆਪਣ ਵਿਚਾਰ ਪੇਸ਼ ਕੀਤੇ ਗਏ। ਪੜਾਈ ਅਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੀਆਂ ਲੜਕੀਆਂ ਨੂੰ ਗ੍ਰਾਮ ਪੰਚਾਇਤ, ਐਸ.ਐਮ.ਸੀ ਕਮੇਟੀ, ਵਿਸ਼ੇਸ਼ ਮਹਿਮਾਨ ਤੇ ਸਕੂਲ ਦੇ ਸਮੂਹ ਸਟਾਫ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਬੱਚਿਆਂ ਵੱਲੋਂ ਬਹੁਤ ਹੀ ਉਚਿੱਤ ਤੇ ਪ੍ਰਭਾਵਸ਼ਾਲੀ 'ਨੁੱਕੜ ਨਾਟਕ' ਦੇ ਨਾਲ ਨਾਲ ਕੋਰਿਓਗ੍ਰਾਫੀ ਪੇਸ਼ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਅੰਗਰੇਜ ਸਿੰਘ, ਪ੍ਰੀਤਮ ਸਿੰਘ ਸਰਪੰਚ, ਛਿੰਦਰਪਾਲ ਸਿੰਘ, ਸੁਖਦੇਵ ਸਿੰਘ, ਵਿਨੋਦ ਕੁਮਾਰ, ਅਜੀਤ ਕੁਮਾਰ, ਵਿਜੈ ਕੁਮਾਰ, ਪਰਵਿੰਦਰ ਕੁਮਾਰ, ਸੋਹਣ ਸਿੰਘ, ਰਮਨਦੀਪ ਸਿੰਘ, ਜੈ ਚੰਦ, ਮੈਡਮ ਸੋਮਾ ਰਾਣੀ, ਅਸ਼ੋਕ ਸਰਾਰੀ ਅਤੇ ਅਨੀਸ਼ ਸਿੰਘ ਆਦਿ ਮੌਜੂਦ ਸਨ।

No comments: