BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਾਬਕਾ ਮੰਤਰੀ ਵਲੋਂ ਅਨਾਜ ਮੰਡੀ ਵਿੱਚ ਖਰੀਦ ਪ੍ਰਬੰਧਾਂ ਦਾ ਲਿਆ ਗਿਆ ਜਾਇਜ਼ਾ

  • ਕੈਪਟਨ ਸਰਕਾਰ ਨੇ ਕਣਕ ਦੇ ਖਰੀਦ ਪ੍ਰਬੰਧਾਂ ਨੂੰ ਯਕੀਨੀ ਬਣਾਇਆ-ਜੋਸਨ
  • 24 ਘੰਟਿਆਂ ਦੇ ਅੰਦਰ ਢੋਆ-ਢੋਆਈ ਦੀ ਕੰਮ ਸੁਰੂ
ਅਨਾਜ ਮੰਡੀ ਵਿੱਚ ਇੱਕ ਢੇਰੀ ਨੂੰ ਜਾਂਚ ਕਰਦੇ ਹੋਏ ਸਾਬਕਾ ਮੰਤਰੀ ਹੰਸ ਰਾਜ
ਜੋਸਨ ਨਾਲ ਆੜਤੀਆ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਮੁਖੀਜਾ ਅਤੇ ਹੋਰ
ਜਲਾਲਾਬਾਦ, 12 ਅਪ੍ਰੈਲ (ਬਬਲੂ ਨਾਗਪਾਲ)- ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਾਲੀ ਸਰਕਾਰ ਵਿੱਚ ਕਿਸਾਨਾਂ ਨੂੰ ਕਣਕ ਦੇ ਸੀਜਨ ਦੌਰਾਨ ਇੱਕ ਵਾਰ ਫਿਰ ਰਾਹਤ ਦਿੱਤੀ ਜਾ ਰਹੀ ਹੈ ਕਿਉਂਕਿ ਸਰਕਾਰ ਵਲੋਂ ਕਣਕ ਆਉਂਦਿਆਂ ਸਾਰ ਹੀ ਮੰਡੀਆਂ ਵਿੱਚ ਖਰੀਦ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਕਣਕ ਦੀ ਲਿਫਿਟਿੰਗ 24 ਘੰਟਿਆਂ ਅੰਦਰ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵਿਚਾਰ ਬਾਅਦ ਦੁਪਿਹਰ ਮੁੱਖ ਮੰਡੀ ਜਲਾਲਾਬਾਦ ਵਿੱਚ ਸਾਬਕਾ ਮੰਤਰੀ ਹੰਸ ਰਾਜ ਜੋਸਨ ਨੇ ਮੰਡੀ ਦਾ ਦੌਰੇ ਦੌਰਾਨ ਪ੍ਰਗਟ ਕੀਤੇ। ਇਸ ਮੌਕੇ ਉਨਾਂ ਨਾਲ ਆੜਤੀਆ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਮੁਖੀਜਾ, ਚੰਦਰ ਕੰਬੋਜ਼, ਸਵੀਟਾ ਮਦਾਨ ਅਤੇ ਸਮੁੱਚੀਆਂ ਖਰੀਦ ਏਜੰਸੀਆਂ ਦੇ ਅਧਿਕਾਰੀ ਮੌਜੂਦ ਸਨ। ਇਸ ਮੌਕੇ ਜੋਸਨ ਨੇ ਕਿਹਾ ਕਿ ਇਸ ਤੋਂ ਪਹਿਲਾਂ 2002 ਤੋਂ ਲੈ ਕੇ 2007 ਤੱਕ ਜਿਮੀਂਦਾਰਾਂ ਦੀਆਂ 10 ਫਸਲਾਂ ਨੂੰ ਕਾਂਗਰਸ ਵਲੋਂ ਨਿਰਵਿਘਣ ਤਰੀਕੇ ਨਾਲ ਉਠਾਇਆ ਗਿਆ ਸੀ ਅਤੇ ਨਾ ਤਾਂ ਕਿਸਾਨਾਂ ਅਤੇ ਨਾ ਹੀ ਆੜਤੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਆਉਣ ਦਿੱਤੀ ਗਈ ਸੀ। ਪਰ 2007 ਤੋਂ ਲੈ ਕੇ 2016 ਤੱਕ ਅਕਾਲੀ ਸਰਕਾਰ ਵਲੋਂ ਕਾਂਗਜਾਂ ਵਿੱਚ ਖਰੀਦ ਪ੍ਰਬੰਧ ਸ਼ੁਰੂ ਕਰ ਦਿੱਤੇ ਜਾਂਦੇ ਸੀ ਪਰ ਹਕੀਕਤ ਵਿੱਚ ਖਰੀਦ ਪ੍ਰਕ੍ਰਿਆ ਵਿੱਚ ਕਾਫੀ ਦੇਰੀ ਲੱਗ ਜਾਂਦੀ ਸੀ ਜਿਸ ਕਾਰਣ ਜਿਮੀਂਦਾਰਾਂ ਅਤੇ ਆੜਤੀਆਂ ਨੂੰ ਖੱਜਲ ਖੁਆਰ ਹੋਣਾ ਪੈਦਾਂ ਸੀ ਅਤੇ ਮੋਟੇ ਡਾਲੇ ਦੀ ਰਕਮ ਦੇ ਕੇ ਕਣਕ ਦੀ ਢੋਆ-ਢੋਆਈ ਕਰਵਾਉਣੀ ਪੈਂਦੀ ਸੀ। ਪਰ ਕੈਪਟਨ ਸਰਕਾਰ ਦੇ ਰਾਜ ਵਿੱਚ ਪਹਿਲੀ ਫਸਲ ਆਉਣ ਤੋਂ ਬਾਅਦ ਇਹ ਸਾਬਿਤ ਹੋ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੀ ਕਿਸਾਨਾਂ ਦੇ ਹਿਤੈਸ਼ੀ ਹਨ। ਉਨਾਂ ਕਿਹਾ ਕਿ 10 ਅਪ੍ਰੈਲ ਨੂੰ ਮੰਡੀਆਂ ਵਿੱਚ ਕਣਕ ਦੀ ਕੀਤੀ ਗਈ ਖਰੀਦ ਨੂੰ 24 ਘੰਟਿਆਂ ਤੋਂ ਪਹਿਲਾਂ  ਲਿਫਿਟੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੇਮੈਂਟ ਵੀ ਜਲਦੀ ਹੀ ਆੜਤੀਆ ਨੂੰ ਦੇ ਦਿੱਤੀ ਜਾਵੇਗੀ ਅਤੇ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

No comments: