BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗਣਿਤ ਮੇਲਾ ਅਤੇ ਗਣਿਤ ਪ੍ਰਦਰਸ਼ਨੀ ਲਗਾਈ

ਮਾਡਲ ਪ੍ਰਦਰਸ਼ਨੀ ਵਿੱਚ ਹਿੱਸਾ ਲੈਂਦੇ ਵਿਦਿਆਰਥੀ
ਜਲਾਲਾਬਾਦ, 16 ਅਪ੍ਰੈਲ (ਬਬਲੂ ਨਾਗਪਾਲ)- ਪ੍ਰਥਮ ਸਟੇਟ ਕੋਆਰਡੀਨੇਟਰ ਵਿਜੇਂਦਰ ਠਾਕਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਿਕਰਮਪਾਲ ਸ਼ਰਮਾ ਅਤੇ ਜਿਲਾ ਪ੍ਰਥਮ ਕੋਆਰਡੀਨੇਟਰ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਕਾਠਗੜ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦੋਕੇ ਵਿਖੇ ਗਣਿਤ ਮੇਲਾ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਲੇ ਦੇ ਸੰਚਾਲਕਾਂ ਨੇ ਦੱਸਿਆ ਕਿ ਇਸ ਚਾਰ ਰੋਜਾ ਮੇਲੇ ਦੇ ਪਹਿਲੇ ਤਿੰਨ ਦਿਨ ਵਿਦਿਆਰਥੀਆਂ ਨੂੰ ਗਣਿਤ ਦੇ ਮਾਡਲਾਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਨੂੰ ਗਣਿਤ ਮਾਡਲ ਤਿਆਰ ਕਰਨਾ ਸਿਖਾਇਆ ਗਿਆ ਅਤੇ ਚੌਥੇ ਦਿਨ ਵਿਦਿਆਰਥੀਆਂ ਦੁਆਰਾ ਬਣਾਏ ਇਹਨਾਂ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਕੈਂਪ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੇ ਬਾਕੀ ਵਿਦਿਆਰਥੀਆਂ ਅਤੇ ਦਰਸ਼ਕਾਂ ਨੂੰ ਮਾਡਲਾਂ ਦੁਆਰਾ ਗਣਿਤ ਦੀਆਂ ਧਾਰਨਾਵਾਂ ਦੀ ਜਾਣਕਾਰੀ ਦਿੱਤੀ। ਇਹਨਾਂ ਮਾਡਲਾਂ ਵਿੱਚ ਪਾਈਥਾਗੋਰਸ ਥਿਊਰਮ, ਤ੍ਰਿਭੁਜ ਦੇ ਕੋਣ, ਜੁਮੈਟਰੀ, ਬੀਜ ਗਣਿਤ, ਚੱਕਰ ਦਾ ਪਰਿਵਾਰ, ਪਰਿਮਾਪ ਅਤੇ ਖੇਤਰਫਲ ਦੀਆਂ ਧਾਰਨਾਵਾਂ, ਭਿੰਨਾਂ, ਗਣਿਤ ਪਹੇਲੀਆਂ ਆਦਿ ਦੇ ਮਾਡਲਾਂ ਨੂੰ ਦਰਸ਼ਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ। ਇਸ ਮੌਕੇ ਤੇ ਸਬੰਧਤ ਸਕੂਲਾਂ ਦੇ ਸਟਾਫ ਤੋਂ ਇਲਾਵਾ ਪ੍ਰਥਮ ਬਲਾਕ ਕੋਆਰਡੀਨੇਟਰ ਸੁਰਜੀਤ ਸਿੰਘ, ਪ੍ਰਥਮ ਅਧਿਆਪਕ ਪਰਵਿੰਦਰ ਕੌਰ, ਪਰਮਜੀਤ ਸਿੰਘ, ਗੁਰਵਿੰਦਰ ਕੌਰ ਅਤੇ ਮਨੀਸ਼ਾ ਰਾਣੀ ਆਦਿ ਵੀ ਹਾਜ਼ਰ ਸਨ।

No comments: