BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਛੋਟੇ ਕਿਸਾਨਾਂ ਨੂੰ ਬਿਜਲੀ ਦੇ ਕੁਨੈਕਸ਼ਨ ਦਿੱਤੇ ਜਾਣ-ਕੁੱਕੜ

ਜਲਾਲਾਬਾਦ 17 ਅਪ੍ਰੈਲ (ਬਬਲੂ ਨਾਗਪਾਲ)- ਝੋਨੇ ਦੇ ਸੀਜ਼ਨ ਦੀ ਤਿਆਰੀ ਨੂੰ ਮੁੱਖ ਰੱਖਦੇ ਹੋਏ ਛੋਟੇ ਕਿਸਾਨਾਂ ਨੂੰ ਜਲਦੀ ਤੋ ਜਲਦੀ ਬਿਜਲੀ ਦੇ ਕੁਨੈਕਸ਼ਨ ਦਿੱਤੇ ਜਾਣ। ਇਹ ਮੰਗ ਪਿੰਡ ਫਤੇਹਗੜ ਦੇ ਸਾਬਕਾ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਹਰਬੰਸ ਲਾਲ ਕੁੱਕੜ ਨੇ ਕੀਤੀ। ਉਨਾਂ ਨੇ ਕਿਹਾ ਕੇ ਇਸ ਸਰਹੱਦੀ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਛੋਟੇ ਕਿਸਾਨ ਹਨ ਜਿੰਨਾ ਦੇ ਕੋਲ ਸਿੰਚਾਈ ਦੇ ਲਈ ਕੋਈ ਸਾਧਨ ਨਹੀ। ਉਨਾਂ ਨੇ ਕਿਹਾ ਹੈ ਕੇ ਪਾਵਰ ਕਾਮ ਦੀ ਸਬ ਡਵੀਜ਼ਨ ਵਿੱਚ 300 ਕਿਸਾਨਾਂ ਤੋ ਫਾਈਲਾਂ ਲਈਆਂ ਗਈਆਂ ਹਨ ਪਰ ਕਿਸੇ ਵੀ ਕਿਸਾਨ ਨੂੰ ਮੋਟਰ ਕੁਨੈਕਸ਼ਨ ਨਹੀ ਦਿੱਤਾ ਗਿਆ ਹੈ, ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਨੂੰ ਤੁਰੰਤ ਕੁਨੈਕਸ਼ਨ ਦਿੱਤੇ ਜਾਣ।

No comments: