BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗ੍ਰਾਮੀਣ ਡਾਕ ਸੇਵਕਾਂ ਦੀ ਮੀਟਿੰਗ ਹੋਈ

ਜਲਾਲਾਬਾਦ, 13 ਅਪ੍ਰੈਲ (ਬਬਲੂ ਨਾਗਪਾਲ)- ਗ੍ਰਾਮੀਣ ਡਾਕ ਸੇਵਕਾਂ ਦੀ ਮੀਟਿੰਗ ਬੱਸ ਸਟੈਂਡ ਜਲਾਲਾਬਾਦ ਵਿੱਚ ਸੁਖਮੰਦਰ ਸਿੰਘ ਪ੍ਰਧਾਨ ਤੇ ਓਮ ਪ੍ਰਕਾਸ਼ ਸ਼ਰਮਾ ਡਵੀਜ਼ਨ ਸੈਕਟਰੀ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਵੱਖ-ਵੱਖ ਥਾਵਾਂ ਤੋਂ ਗ੍ਰਾਮੀਣ ਡਾਕ ਸੇਵਕਾਂ ਨੇ ਭਾਗ ਲਿਆ। ਡਵੀਜ਼ਨ ਸੈਕਟਰੀ ਓਮ ਪ੍ਰਕਾਸ਼ ਸ਼ਰਮਾ ਨੇ ਕਿਹਾ ਕਿ ਆਉਣ ਵਾਲੀ 25 ਅਪ੍ਰੈਲ ਤੋਂ ਗ੍ਰਾਮੀਣ ਡਾਕ ਸੇਵਕ ਅਣਮਿੱਥੇ ਸਮੇਂ ਦੀ ਹੜਤਾਲ ਕਰਨਗੇ। ਕੇਂਦਰ ਸਰਕਾਰ 7ਵੇਂ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਨਹੀ ਕਰ ਰਹੀ ਤੇ ਜੇਕਰ ਸਰਕਾਰ ਨੇ ਰਿਪੋਰਟ ਲਾਗੂ ਨਾ ਕੀਤੀ ਤਾਂ ਦਿਨੋ-ਦਿਨ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ ਤੇ ਚੱਕਾ ਜਾਮ ਵੀ ਕੀਤਾ ਜਾਵੇਗਾ। ਉਨਾਂ ਕਿਹਾ ਕਿ ਐਸ.ਐਸ. ਮਹਾ ਦਵੀਆ ਜਨਰਲ ਸੈਕਟਰੀ ਤੇ ਲਖਵਿੰਦਰ ਪਾਲ ਸਿੰਘ ਸਰਕਲ ਸੈਕਟਰੀ ਦੇ ਹੁਕਮ ਮੁਤਾਬਕ ਗ੍ਰਾਮੀਣ ਡਾਕ ਸੇਵਕਾਂ ਨੂੰ ਬੇਨਤੀ ਹੈ ਕਿ ਉਹ ਇਸ ਹੜਤਾਲ ਨੂੰ ਕਾਮਯਾਬ ਬਣਾਉਣ। ਇਸ ਮੀਟਿੰਗ ਵਿੱਚ ਸ਼ਗਨ ਲਾਲ ਸਹਾਇਕ ਸਕੱਤਰ, ਸੁਰਿੰਦਰ ਸਿੰਘ ਹਿੰਮਤਪੁਰਾ, ਵਿਜੇ ਕੁਮਾਰ ਗੋਬਿੰਦਗੜ, ਰਾਮ ਪ੍ਰਤਾਪ ਕਿੱਕਰ ਖੇੜਾ, ਮਹਿੰਦਰ ਰਾਮ ਵਣ ਵਾਲਾ, ਜਸਵਿੰਦਰ ਸਿੰਘ ਕੀੜਿਆ ਵਾਲਾ, ਸ. ਰੌਣਕ ਸਿੰਘ ਸਾਬਕਾ ਪ੍ਰਧਾਨ, ਨੀਰਜ ਸ਼ੁਕਲਾ, ਜਸਵੰਤ ਰਾਏ ਮਮਦੋਟ, ਪ੍ਰਸ਼ੋਤਮ ਲਾਲ ਖੂਈ ਖੇੜਾ, ਅਸ਼ੋਕ ਕੁਮਾਰ ਨਿਹਾਲ ਖੇੜਾ, ਜੋਗਿੰਦਰ ਸਿੰਘ ਸਾਬਕਾ ਪ੍ਰਧਾਨ ਤੇ ਸਵਰਨ ਸਿੰਘ ਹਸਤਾ ਕਲਾਂ ਤੋਂ ਇਲਾਵਾ ਵੱਖ-ਵੱਖ ਥਾਵਾਂ  ਮੱਖੂ, ਜੀਰਾ, ਮੁਦਕੀ ਆਦਿ ਤੋਂ ਗ੍ਰਾਮੀਣ ਡਾਕ ਸੇਵਕਾਂ ਨੇ ਮੀਟਿੰਗ ਵਿੱਚ ਭਾਗ ਲਿਆ ਤੇ ਹਾਜਰ ਹੋਏ। ਓਮ ਪ੍ਰਕਾਸ਼ ਸ਼ਰਮਾ ਡਵੀਜ਼ਨ ਸੈਕਟਰੀ ਨੇ ਕਿਹਾ ਕਿ ਮੁੱਖ ਡਾਕਘਰ ਫਿਰੋਜ਼ਪੁਰ ਵਿੱਚ ਧਰਨਾ ਦਿੱਤਾ ਜਾਵੇਗਾ ਤੇ ਬਾਕੀ ਡਾਕਘਰਾਂ ਦੇ ਵਿੱਚ ਵੀ ਕੇਂਦਰ ਸਰਕਾਰ ਦੀ ਮੁਰਦਾਬਾਦ ਕੀਤੀ ਜਾਵੇਗੀ। ਉਨਾਂ ਕਿਹਾ ਕਿ ਗ੍ਰਾਮੀਣ ਡਾਕ ਸੇਵਕਾਂ ਦੀਆਂ ਮੰਗਾਂ ਸਰਕਾਰ ਨਹੀ ਮੰਨ ਰਹੀ ਤੇ ਉਨਾਂ ਨੂੰ ਪੈਨਸ਼ਨ, ਪਰਮੋਟ ਵੀ ਕਈ ਸਾਲਾਂ ਤੋਂ ਨਹੀ ਕਰ ਰਹੀ। ਜਦਕਿ ਗ੍ਰਾਮੀਣ ਡਾਕ ਸੇਵਕਾਂ ਨੂੰ ਪਹਾੜੀ ਇਲਾਕਾ, ਮੀਂਹ-ਹਨੇਰੀ, ਗਰਮੀ-ਸਰਦੀ ਵਿੱਚ ਵੀ ਡਿਊਟੀ ਕਰਨੀ ਪੈਂਦੀ ਹੈ ਪਰ ਤਨਖਾਹ ਬਹੁਤ ਘੱਟ ਮਿਲਦੀ ਹੈ ਤੇ ਘਰਾਂ ਦਾ ਗੁਜਾਰਾ ਵੀ ਕਾਫੀ ਮੁਸ਼ਕਿਲ ਨਾਲ ਚੱਲਦਾ ਹੈ।No comments: