BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਬਜੀ ਮੰਡੀ ਵਿੱਚ ਪਾਰਕਿੰਗ ਦਾ ਠੇਕਾ ਪਿਛਲੇ ਸਾਲਾਂ ਮੁਕਾਬਲੇ ਤਿੰਨ ਗੁਣਾ ਵੱਧ ਰੇਟ ਤੇ ਹੋਇਆ

ਪਿਛਲੀ ਸਰਕਾਰ ਸਮੇਂ ਅੰਦਰ ਖਾਤੇ ਹੋਈਆਂ ਬੋਲੀਆਂ ਕਾਰਣ ਮੰਡੀ ਬੋਰਡ ਨੂੰ ਲੱਗ ਚੁੱਕਿਆ ਹੈ ਲੱਖਾਂ ਰੁਪਏ ਦਾ ਚੂਨਾ
ਜਲਾਲਾਬਾਦ ,  29 ਅਪ੍ਰੈਲ (ਬਬਲੂ ਨਾਗਪਾਲ):
ਸਥਾਨਕ ਸਬਜੀ ਮੰਡੀ ਵਿੱਚ ਪਾਰਕਿੰਗ ਨੂੰ ਲੈ ਕੇ ਮਾਰਕਿਟ ਕਮੇਟੀ ਵਲੋਂ ਇਸ ਵਾਰ ਠੇਕਾ ਪਿਛਲੇ ਸਾਲਾਂ ਮੁਕਾਬਲੇ ਕਰੀਬ ਤਿੰਨ ਗੁਣਾ ਵੱਧ 2 ਲੱਖ 50 ਹਜਾਰ ਰੁਪਏ ਵਿੱਚ ਵਿੱਕੀ ਸ਼ਰਮਾ ਨੂੰ ਹੋਇਆ ਹੈ। ਜੇਕਰ ਪਿਛਲੇ ਸਾਲਾਂ ਦੌਰਾਨ ਹੋਏ ਠੇਕਿਆਂ ਦੀ ਗੱਲ ਕੀਤੀ ਜਾਵੇ ਤਾਂ ਕਦੇ ਵੀ ਠੇਕਾ 1 ਲੱਖ ਰੁਪਏ ਤੋਂ ਉਪਰ ਨਹੀਂ ਹੋਇਆ ਜਦਕਿ ਇਸ ਵਾਰ ਕਾਂਗਰਸ ਸਰਕਾਰ ਬਣਨ ਤੇ ਇਹ ਠੇਕਾ 2 ਲੱਖ 50 ਹਜਾਰ ਰੁਪਏ ਵਿੱਚ ਹੋਇਆ ਹੈ। ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰਕਾਰ ਸਰਕਾਰੀ ਖਜਾਨੇ ਨੂੰ ਹੀ ਕਿਉਂ ਚੂਨਾ ਲਗਾਇਆ ਜਾਂਦਾ ਹੈ ਅਤੇ ਸਰਕਾਰੀ ਖਜਾਨੇ ਨੂੰ ਚੂਨਾ ਲਗਾਉਣ ਵਿੱਚ ਕਿੰਨਾ-ਕਿੰਨਾਂ ਲੋਕਾਂ ਦਾ ਹੱਥ ਰਿਹਾ ਹੈ ਕਿ ਉਨਾਂ ਖਿਲਾਫ ਕਾਰਵਾਈ ਹੋਵੇਗੀ ਕਿਉਂਕਿ ਕੈਪਟਨ ਸਰਕਾਰ ਵਲੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਦਾਅਵੇ ਉਦੋਂ ਹੀ ਹਕੀਕਤ ਵਿੱਚ ਬਦਲਣਗੇ ਜਦੋਂ ਸਰਕਾਰ ਵਲੋਂ ਅਮਲੀ ਰੂਪ ਵਿੱਚ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਵੇਗਾ।

No comments: