BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਥਰਡ ਪਾਰਟੀ ਬੀਮਾ ਦੇ ਰੇਟਾਂ 'ਚ ਹੋਏ ਭਾਰੀ ਵਾਧੇ ਨੇ ਗਾਹਕ ਦੀ ਜੇਬ 'ਤੇ ਪਾਇਆ ਵਾਧੂ ਭਾਰ

ਜਲਾਲਾਬਾਦ, 6 ਅਪ੍ਰੈਲ (ਬਬਲੂ ਨਾਗਪਾਲ)- ਇੰਸ਼ੋਰੈਂਸ ਰੈਗੂਲੇਟਰੀ ਐਾਡ ਡਿਵੈਲਪਮੈਂਟ ਅਥਾਰਟੀ ਵੱਲੋਂ ਵਾਹਨਾਂ ਦੇ ਥਰਡ ਪਾਰਟੀ ਬੀਮਾ ਦੇ ਰੇਟਾਂ 'ਚ ਭਾਰੀ ਵਾਧਾ ਕਰਕੇ ਲੋਕਾਂ ਦੀ ਜੇਬ 'ਤੇ ਵਾਧੂ ਭਾਰ ਪਾਇਆ ਹੈ। ਜਿਸ ਨਾਲ ਸਭ ਤੋਂ ਵੱਧ ਆਰਥਿਕ ਬੋਝ ਰੋਜਾਨਾਂ ਢੋਆ ਢੁਆਈ ਦੇ ਕੰਮ 'ਚ ਆਉਂਦੇ ਵਾਹਨਾਂ ਦੇ ਮਾਲਕਾਂ ਦੀ ਜੇਬ 'ਤੇ ਪਿਆ ਹੈ। 1 ਅਪ੍ਰੈਲ ਤੋਂ ਲਾਗੂ ਹੋਏ ਨਵੇਂ ਰੇਟਾਂ ਅਨੁਸਾਰ ਹੁਣ 2 ਪਹੀਆ ਵਾਹਨ 150 ਸੀ.ਸੀ. ਤੱਕ 769 ਦੀ ਥਾਂ 886 ਰੁਪਏ, 151 ਤੋਂ 350 ਸੀ.ਸੀ. ਤੱਕ 855 ਦੀ ਥਾਂ 1173 ਰੁਪਏ ਦੇਣੇ ਹੋਣਗੇ। ਇਸੇ ਤਰਾਂ ਕਾਰਾਂ ਅਤੇ ਜੀਪਾਂ 1001 ਤੋਂ 1500 ਸੀ.ਸੀ.ਨੂੰ 2688 ਦੀ ਥਾਂ 3717 ਜਦੋਂ ਕਿ 1500 ਤੋਂ ਉੱਪਰ ਸੀ.ਸੀ. ਵਾਲਿਆਂ ਨੂੰ 7203 ਦੀ ਥਾਂ 1040 ਰੁਪਏ ਤੀਜਾ ਪਾਰਟੀ ਬੀਮਾ ਦੇ ਰੂਪ ਵਿਚ ਦੇਣੇ ਹੋਣਗੇ। ਇਸ ਤੋਂ ਇਲਾਵਾ ਟਰੈਕਟਰਾਂ ਨੂੰ 4500 ਦੀ ਥਾਂ 6269 ਰੁਪਏ ਦੇਣੇ ਪੈਣਗੇ। ਜਦੋਂ ਕਿ ਭਾਰੀ ਵਾਹਨਾਂ 'ਤੇ ਵੱਧ ਆਰਥਿਕ ਬੋਝ ਪਾਉਂਦਿਆਂ 7500 ਤੋਂ 12 ਹਜ਼ਾਰ ਕੇ.ਜੀ. ਵਾਹਨਾਂ ਨੂੰ 17785 ਦੀ ਥਾਂ ਹੁਣ 27853, 12 ਹਜ਼ਾਰ ਤੋਂ 20 ਹਜ਼ਾਰ ਕੇ.ਜੀ ਤੱਕ ਦੇ ਵਾਹਨਾਂ ਨੂੰ 26079 ਰੁਪਏ ਦੀ ਥਾਂ 36464 ਰੁਪਏ, 20 ਹਜ਼ਾਰ ਤੋਂ 40 ਹਜ਼ਾਰ ਕੇ.ਜੀ. ਦੇ ਭਾਰੀ ਵਾਹਨਾਂ ਨੂੰ 28529 ਦੀ ਥਾਂ 39895 ਰੁਪਏ, 40 ਹਜ਼ਾਰ ਕੇ.ਜੀ ਤੋਂ ਉੱਪਰ ਵਾਲੇ ਵਾਹਨਾਂ ਨੂੰ 29785 ਦੀ ਥਾਂ 41653 ਰੁਪਏ ਤੀਜਾ ਪਾਰਟੀ ਬੀਮੇ ਦੇ ਦੇਣੇ ਪੈਣਗੇ।

No comments: