BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਫੰਡਾਂ ਦੀ ਹੋਈ ਦੁਰਵਰਤੋਂ ਦੇ ਮਾਮਲੇ ਹੋਲੀ-ਹੋਲੀ ਬਾਹਰ ਨਿਕਲਣੇ ਹੋਏ ਸ਼ੁਰੂ

  • 2013 ਵਿੱਚ ਬਸਤੀ ਸਰੂਪ ਦਾਸ ਲਈ ਜਾਰੀ ਹੋਈ ਗ੍ਰਾਂਟ ਰਾਸ਼ੀ ਦਾ ਕੰਮ ਸਰਕਾਰ ਬਦਲਣ ਤੋਂ ਬਾਅਦ ਸ਼ੁਰੂ ਹੋਇਆ
  • ਅੱਠ ਮਹੀਨੇ ਪਹਿਲਾਂ ਜੇਈ ਵਲੋਂ ਕੱਢਵਾਈ ਗਈ ਸੀ ਗ੍ਰਾਂਟ ਰਾਸ਼ੀ
ਜਲਾਲਾਬਾਦ, 28 ਅਪ੍ਰੈਲ (ਬਬਲੂ ਨਾਗਪਾਲ)- ਅਕਾਲੀ ਭਾਜਪਾ ਸਰਕਾਰ ਸਮੇਂ ਵਿਕਾਸ ਕਾਰਜਾਂ ਲਈ ਜਾਰੀ ਹੋਈਆਂ ਗ੍ਰਾਂਟਾਂ ਵਿੱਚ ਘਪਲੇਬਾਜੀ ਦੀਆਂ ਖਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਸੰਬੰਧਿਤ ਵਿਭਾਗੀ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਨੀਂਦਾਂ ਉੱਡਦੀਆਂ ਨਜਰ ਆ ਰਹੀਆਂ ਹਨ ਅਤੇ ਵਿਕਾਸ ਕਾਰਜਾਂ ਤੋਂ ਪਹਿਲਾਂ ਫੰਡ ਰਿਲੀਜ ਕਰਵਾ ਚੁੱਕੇ ਅਧਿਕਾਰੀ ਹੁਣ ਉਹੀ ਪੈਸਾ ਕਿਸੇ ਨਾ ਕਿਸੇ ਤਰੀਕੇ ਵਿਕਾਸ ਕਾਰਜਾਂ ਤੇ ਖਰਚ ਕਰਨ ਦੀ ਫਿਰਾਕ ਵਿੱਚ  ਹਨ। ਜਿਸਦੀ ਮਿਸਾਲ ਸਥਾਨਕ ਬਸਤੀ ਸਰੂਪ ਦਾਸ ਤੋਂ ਲਗਾਈ ਜਾ ਸਕਦੀ ਹੈ ਕਿ ਇਥੇ 2013 ਵਿੱਚ ਕਰੀਬ 5 ਲੱਖ 40 ਹਜਾਰ ਵਿਕਾਸ ਕਾਰਜਾਂ ਲਈ ਫੰਡ ਆਇਆ ਸੀ ਪਰ ਮੌਜੂਦਾ ਸਰਪੰਚ ਕਾਂਗਰਸੀ ਹੋਣ ਕਾਰਨ ਪੰਚਾਇਤੀ ਰਾਜ ਵਿਭਾਗ ਵਲੋਂ ਉਥੇ ਕੰਮ ਸ਼ੁਰੂ ਨਹੀਂ ਕਰਵਾਇਆ ਗਿਆ ਸੀ। ਪਰ ਮੌਜੂਦਾ ਸਰਪੰਚ ਵਲੋਂ ਵਿਭਾਗ ਨੇ ਇਹ ਕਹਿ ਕੇ ਲਿਖਵਾਇਆ ਕਿ ਇਹ ਫੰਡ ਵਾਪਿਸ ਚਲੇ ਜਾਣਗੇ ਅਤੇ ਕੰਮ ਨਹੀਂ ਹੋਵੇਗਾ ਪਰ ਉਨਾਂ ਨੇ ਵਿਕਾਸ ਕਾਰਜਾਂ ਨੂੰ ਜਰੂਰੀ ਸਮਝਦੇ ਹੋਏ ਪੰਚਾਇਤੀ ਰਾਜ ਵਿਭਾਗ ਤੋਂ ਕਰਵਾਉਣ ਦੀ ਬਜਾਏ ਕਿਸੇ ਹੋਰ ਏਜੰਸੀ ਤੋ ਕਰਵਾਉਣ ਲਈ ਤਜਵੀਜ ਨੂੰ ਪ੍ਰਵਾਨਗੀ ਦੇ ਦਿੱਤੀ ਪਰ ਦੂਜੇ ਪਾਸੇ ਸੰਬੰਧਿਤ ਅਧਿਕਾਰੀਆਂ ਦੀ ਨਲਾਇਕੀ ਇਹ ਰਹੀ ਹੈ ਕਿ ਪ੍ਰਵਾਨਗੀ ਦੇਣ 8 ਮਹੀਨੇ ਬਾਅਦ ਵੀ ਕੰਮ ਸ਼ੁਰੂ ਨਹੀਂ ਹੋ ਸਕਿਆ। ਇਸ ਸੰਬੰਧੀ ਜਦੋਂ ਸਰਪੰਚ ਧਰਮ ਸਿੰਘ ਸਿੱਧੂ ਨੂੰ ਪੁੱਛਿਆ ਗਿਆ ਤਾਂ ਉਨਾਂ ਦੱਸਿਆ ਕਿ ਬਸਤੀ ਸਰੂਪ ਦਾਸ ਨੂੰ 2013 ਵਿੱਚ 5 ਲੱਖ 40 ਹਜਾਰ ਦੀ ਗ੍ਰਾਂਟ ਆਈ ਸੀ ਜਿਸ ਵਿੱਚ 4 ਲੱਖ 20 ਹਜਾਰ ਪਾਣੀ ਦੀ ਨਿਕਾਸੀ ਅਤੇ 1 ਲੱਖ 20 ਹਜਾਰ ਰੁਪਏ ਇੱਟਾਂ ਦੀ ਨਿਕਾਸੀ ਲਈ ਆਇਆ ਸੀ। ਪਰ ਮੈਂ ਕਾਂਗਰਸ ਪਾਰਟੀ ਨਾਲ ਸੰਬੰਧਤ ਹੋਣ ਕਾਰਣ ਇਥੇ ਪਿੰਡ ਵਿੱਚ ਪੰਚਾਇਤੀ ਰਾਜ ਵਿਭਾਗ ਵਲੋਂ ਵਿਕਾਸ ਕਾਰਜ ਨਹੀਂ ਹੋਣ ਦਿੱਤੇ ਗਏ ਅਤੇ ਲਗਾਤਾਰ ਮੈਂ ਬੀਡੀਈਓ ਨਾਲ ਸੰਪਰਕ ਵੀ ਰੱਖਿਆ ਪਰ ਅਕਾਲੀ ਸਰਕਾਰ ਹੋਣ ਕਰਕੇ ਕੋਈ ਵੀ ਸੁਣਵਾਈ ਨਹੀਂ ਹੋਈ ਅਤੇ ਪਿੰਡ ਦਾ ਵਿਕਾਸ ਠੱਪ ਰਿਹਾ ਅਤੇ ਜੇਈ ਭਜਨ ਸਿੰਘ ਨੂੰ 22-09-2016 ਨੂੰ ਇਹ ਕਿਹਾ ਗਿਆ ਕਿ ਚੋਣ ਜਾਪਤਾ ਲੱਗ ਜਾਣਾ ਹੈ ਅਤੇ ਫੰਡ ਵਾਪਸ ਚਲੇ ਜਾਣਗੇ ਕਿਉਂ ਇਹ ਕੰਮ ਕਿਸੇ ਹੋਰ ਏਜੰਸੀ ਕੋਲੋਂ ਕਰਵਾ ਲਈਏ ਅਤੇ ਬਤੌਰ ਸਰਪੰਚ ਮੈਂ ਆਪਣੀ ਮਹੱਤਤਾ ਨੂੰ ਦਰਕਿਨਾਰ ਕਰਦੇ ਹੋਏ ਕਿਸੇ ਹੋਰ ਏਜੰਸੀ ਤੋਂ ਕੰਮ ਕਰਵਾਉਣ ਲਈ ਸੰਬੰਧਤੀ ਜੇਈ ਨੂੰ ਲਿਖਿਤੀ ਪੱਤਰ ਦੇ ਕੇ ਸਹਿਮਤੀ ਦੇ ਦਿੱਤੀ। ਪਰ 22-09-2016 ਤੋਂ ਲੈ ਕੇ ਕਰੀਬ 8 ਮਹੀਨੇ ਬੀਤਣ ਦੇ ਬਾਵਜੂਦ ਕੰਮ ਸ਼ੁਰੂ ਨਹੀਂ ਹੋ ਸਕਿਆ ਅਤੇ ਜਦੋਂ ਵੀ ਜੇਈ ਨਾਲ ਗੱਲਬਾਤ ਕਰਨੀ ਚਾਹੀ ਤਾਂ ਕੋਈ ਜਵਾਬ ਨਹੀਂ ਦਿੱਤਾ ਗਿਆ ਜਦਕਿ ਉਕਤ ਵਿਕਾਸ ਕਾਰਜਾਂ ਦਾ ਪੈਸਾ ਸੰਬੰਧਤ ਜੇਈ ਵਲੋਂ ਕੱਢਵਾ ਲਿਆ ਗਿਆ। ਉਨਾਂ ਦੱਸਿਆ ਕਿ ਕਰੀਬ 20 ਦਿਨ ਪਹਿਲਾਂ  ਡਿਪਟੀ ਕਮਿਸ਼ਨਰ ਫਾਜਿਲਕਾ  ਨੂੰ ਸ਼ਿਕਾਇਤ ਪੱਤਰ ਦਿੱਤਾ ਸੀ ਕਿ ਵਿਕਾਸ ਕਾਰਜਾਂ ਲਈ ਆਇਆ ਫੰਡ ਕਿਥੇ ਗਿਆ ਹੈ ਤਾਂ ਇਸ ਸ਼ਿਕਾਇਤ ਤੋਂ ਬਾਅਦ ਪੰਚਾਇਤੀ ਵਿਭਾਗ ਵਿਚ ਹਫੜਾ ਦਫੜੀ ਮਚ ਗਈ ਅਤੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ। ਇਸ ਸੰਬੰਧੀ ਜਦੋਂ ਬੀਡੀਈਓ ਅਤੇ ਜੇਈ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਕੋਈ ਪੁਖਤਾ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਦੂਜੇ ਪਾਸੇ ਜਦੋਂ 8 ਮਹੀਨੇ ਪਹਿਲਾ ਨਿਕਲ ਚੁੱਕੀ ਅਦਾਇਗੀ ਬਾਰੇ ਪੁੱਛਿਆ ਗਿਆ ਤਾਂ ਉਨਾਂ ਨੇ ਕੋਈ ਸੰਤੁਸ਼ਟ ਜਵਾਬ ਨਹੀਂ ਦਿੱਤਾ ਅਤੇ ਕਿਹਾ ਕਿ ਤੁਹਾਨੂੰ ਤੁਹਾਡੇ ਦਫਤਰ ਆ ਕੇ ਮਿਲ ਲੈਂਦੇ ਹਾਂ ਜਿਸ ਤਰਾਂ ਤੁਸੀ ਕਹੋਗੇ ਉਸੇ ਤਰਾਂ ਹੋ ਜਾਵੇਗਾ।

No comments: