BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਰੇਗਾ ਮਜ਼ਦੂਰਾਂ ਨੇ ਕੀਤੀ ਸ਼ਮਸ਼ਾਨਘਾਟ ਦੀ ਸਫ਼ਾਈ

ਜਲਾਲਾਬਾਦ, 28 ਅਪ੍ਰੈਲ (ਬਬਲੂ ਨਾਗਪਾਲ)- ਚਿੱਟੀ ਮੱਖੀ, ਮੱਛਰ ਦੀ ਭਰਮਾਰ ਨੂੰ ਰੋਕਣ ਦੀ ਮਕਸਦ ਨਾਲ਼ ਨਜ਼ਦੀਕੀ ਪਿੰਡ ਚੱਕ ਭਾਬੜਾ ਵਿੱਚ ਚਾਰ ਦਿਨਾਂ ਦਾ ਕੰਮ ਨਰੇਗਾ ਮਜ਼ਦੂਰਾਂ ਨੂੰ ਦਿੱਤਾ ਗਿਆ ਹੈ ਜਿਸ ਤਹਿਤ ਅੱਜ ਸ਼ਮਸ਼ਾਨਘਾਟ ਦੀ ਸਫ਼ਾਈ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਪਿੰਡ ਚੱਕ ਭਾਬੜਾ ਦੇ ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਬੀ.ਡੀ.ਪੀ.ਓ. ਦਫ਼ਤਰ ਵੱਲੋਂ ਚਿੱਟੀ ਮੱਖੀ, ਮੱਛਰ ਆਦਿ ਦੀ ਭਰਮਾਰ ਨੂੰ ਰੋਕਣ ਲਈ ਪਿੰਡ ਵਿੱਚ ਚਾਰ ਦਿਨਾਂ ਦਾ ਸਫ਼ਾਈ ਦਾ ਕੰਮ ਦਿੱਤਾ ਗਿਆ ਹੈ ਜਿਸ ਤਹਿਤ ਬੀਤੇ ਦਿਨ ਨਰੇਗਾ ਮਜ਼ਦੂਰਾਂ ਵੱਲੋਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਸਫ਼ਾਈ ਕੀਤੀ ਅਤੇ ਅੱਜ ਸ਼ਮਸ਼ਾਨਘਾਟ ਵਿੱਚੋਂ ਗੰਦਗੀ ਦੀ ਸਫ਼ਾਈ ਕੀਤੀ ਗਈ ਤਾਂ ਜੋ ਪਿੰਡ ਵਾਸੀਆਂ ਨੂੰ ਗੰਦਗੀ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਇਸ ਮੌਕੇ ਉਨਾਂ ਨਾਲ਼ ਪੰਚ ਮੱਖਣ ਸਿੰਘ, ਪੰਚ ਬਲਵੀਰ ਸਿੰਘ, ਪੰਚ ਬਾਗ਼ ਚੰਦ, ਪ੍ਰਧਾਨ ਰਾਮ ਸਿੰਘ ਆਦਿ ਵੀ ਮੌਜੂਦ ਸਨ।

No comments: